SIKH LEGAL WING Punjab

SIKH LEGAL WING Punjab Take Strict Legal Action Against crime related sikhism We give free leagal service to the crime related Sikhism also give free legal service to poor peoples
(272)

ਨਿਊਯੌਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਦੇ ਰੱਖੜੀ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ l ਜੋਹਰਾਨ...
27/08/2026

ਨਿਊਯੌਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਦੇ ਰੱਖੜੀ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ l ਜੋਹਰਾਨ ਮਮਦਾਨੀ ਨਿਊਯੌਰਕ ਦੇ ਮੇਅਰ ਹਨ l ਜੋਹਰਾਨ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਇਰ ਦੇ ਬੇਟੇ ਹਨ l ਮੀਰਾ ਨਾਇਰ ਦਾ ਵਿਆਹ ਇਕ ਮੁਸਲਿਮ ਮਹਿਮੂੰਦ ਮਮਦਾਨੀ ਨਾਲ ਹੋਇਆ ਸੀ ਜਿਹਨਾਂ ਦਾ ਇਕਲੌਤੀ ਸੰਤਾਨ ਜੋਹਰਾਨ ਮਮਦਾਨੀ ਹਨ ਜਿਸਦਾ ਜਨਮ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਖ਼ੇ ਹੋਇਆ ਜੋ ਸਤ ਸਾਲ ਦੀ ਉਮਰ ਵਿਚ ਅਮਰੀਕਾ ਆਏ ਤੇ ਹੁਣ ਪਿਛਲੇ ਸਾਲ ਨਿਊਯੌਰਕ ਦੇ ਮੇਅਰ ਚੁਣੇ ਗਏ l ਜੋਹਰਾਨ ਮਮਦਾਨੀ ਸਮੇ ਸਮੇ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਆਵਾਜ ਚੁੱਕਦੇ ਆਏ ਹਨ ਤੇ ਨਾਲ ਹੀ ਭਾਰਤ ਵਿਚ ਘਟਗਿਣਤੀ ਕੌਮਾਂ ਖਾਸਕਰ ਮੁਸਲਮਾਨਾ ਨਾਲ ਬੀਜੇਪੀ ਸਮਰੱਥਕ ਜਥੇਬੰਦੀਆਂ ਹਿੰਦੂ ਪ੍ਰੀਸ਼ਦ ਰਾਮ ਸੈਨਾ ਆਰ ਐਸ ਐਸ ਵਲੋਂ ਕੀਤੇ ਜਾਣ ਵਾਲੇ ਸਰਕਾਰ ਸਮਰਥਤ ਧਕੇ ਦਾ ਵਿਰੋਧ ਕਰਦੇ ਆਏ ਹਨ ਨਾਲ ਹੀ ਘਟਗਿਣਤੀ ਵਿਰੋਧੀ ਭਾਰਤ ਦੀ ਕੱਟੜ ਹਿੰਦੂ ਜਥੇਬੰਦੀ ਆਰ ਐਸ ਐਸ ਦੇ ਵੀ ਕੱਟੜ ਅਲੋਚਕ ਹਨ ਤੇ ਇਸ ਜਥੇਬੰਦੀ ਨੂੰ ਭਾਰਤ ਅਤੇ ਦੁਨੀਆ ਦੀ ਸ਼ਾਂਤੀ ਲਈ ਖਤਰਾ ਮੰਨਦੇ ਹਨ ਉਹ ਸਰੇਆਮ ਕਹਿੰਦੇ ਹਨ ਕੇ ਭਾਰਤ ਵਿਚ ਘਟਗਿਣਤੀ ਕੌਮਾਂ ਨਾਲ ਹੋਣ ਵਾਲੇ ਜਬਰ ਦੀ ਜੜ ਆਰ ਐਸ ਐਸ ਹੈ ਭਾਰਤ ਵਿਚ ਸਰਕਾਰ ਜਿਸ ਮਰਜੀ ਸਰਕਾਰ ਦੀ ਹੋਵੇ ਆਰ ਐਸ ਐਸ ਨੂੰ ਕੋਈ ਫਰਕ ਨਹੀ ਪੈਂਦਾ ਸਗੋਂ ਮੌਕੇ ਦੀਆ ਸਰਕਾਰਾਂ ਸਿਧੇ ਅਸਿੱਧੇ ਤਰੀਕੇ ਨਾਲ ਇਸ ਅੱਤਵਾਦੀ ਜਥੇਬੰਦੀ ਦੀ ਸਪੋਰਟ ਕਰਦੇ ਹਨ l ਓਹਨਾ ਨੇ ਰੱਖੜੀ ਵਾਲੇ ਦਿਨ ਇਸ ਕੱਟੜ ਜਥੇਬੰਦੀ ਦੇ ਮੁੱਖੀ ਦੇ ਪ੍ਰੋਗਰਾਮ ਦਾ ਇਹ ਕਹਿੰਦੇ ਵਿਰੋਧ ਕੀਤਾ ਕੇ ਇਹ ਪ੍ਰੋਗਰਾਮ ਨਿਊਯੌਰਕ ਸਮੇਤ ਅਮਰੀਕਾ ਦੇ ਆਪਸੀ ਭਾਈਚਾਰੇ ਵਿਚ ਵਿਗਾੜ ਪਾ ਸਕਦਾ ਹੈ ਕਿਉਕਿ ਇਹ ਜਥੇਬੰਦੀ ਜਿਥੇ ਵੀ ਮਜਬੂਤ ਹੁੰਦੀ ਹੈ ਓਥੇ ਧਾਰਮਿਕ ਸਾਂਝ ਬਿਗੜ ਦੰਗੇ ਕਰਾਉਣ ਦਾ ਮੁੱਖ ਕਾਰਨ ਬਣਦੀ ਹੈ ਓਹਨਾ ਵਲੋਂ ਇਹ ਕਿਹਾ ਕੇ ਅਮਰੀਕਾ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀ ਦੀ ਸੂਚੀ ਪਾਕੇ ਇਸਦੇ ਪ੍ਰੋਗਰਾਮ ਬੈਨ ਕਰੇ ਨਾਲ ਹੀ ਓਹਨਾ ਨੇ ਕਨੇਡਾ ਦੇ ਸੰਸਦ ਮੈਂਬਰਾਂ ਵਲੋਂ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀ ਐਲਾਨ ਬੈਨ ਕਰਨ ਦੇ ਮਤੇ ਦਾ ਵੀ ਸਮਰਥਨ ਕੀਤਾ l ਇਸ ਪ੍ਰੋਗਰਾਮ ਦੇ ਅਮਰੀਕਾ ਦੇ ਮੁੱਖ ਇਲਾਕੇ ਨਿਊਯੌਰਕ ਵਿਚ ਹੋਣਾ ਇਹ ਸਾਬਿਤ ਕਰਦਾ ਕੇ ਹੁਣ ਆਰ ਐਸ ਐਸ ਭਾਰਤ ਸਰਕਾਰ ਦੀ ਸਪੋਰਟ ਨਾਲ ਅਮਰੀਕਾ ਵਿਚ ਵੀ ਮਜਬੂਤ ਹੋ ਰਹੀ ਹੈ ਅਮਰੀਕਾ ਵਿਚ ਪਿਛਲੇ ਦਿਨੀਂ ਸਿੱਖ ਸੰਘਰਸ਼ ਨਾਲ ਜੁੜੇ ਲੋਕਾਂ ਤੇ ਗੁਰੂਘਰਾਂ ਵਿਚ ਨਜਾਇਜ਼ ਵਿਰੋਧ ਦਾ ਕਾਰਨ ਇਹੀ ਹੈ ਅਮਰੀਕਾ ਕਨੇਡਾ ਤੋਂ ਇਲਾਵਾ ਹੋਰ ਵੀ ਮਨੁੱਖੀ ਅਧਿਕਾਰਾਂ ਪ੍ਰਤੀ ਸੱਜਗ ਦੇਸ਼ਾ ਵਿਚ ਸਿੱਖ ਕੌਮ ਦੇ ਸੰਘਰਸ਼ ਅਤੇ ਇਸ ਪ੍ਰਤੀ ਅੰਤਰਾਸ਼ਟਰੀ ਭਾਈਚਾਰੇ ਵਲੋਂ ਮਿਲ ਰਹੇ ਸਮਰੱਥਨ ਤੋਂ ਘਬਰਾਈ ਹਿੰਦੂਸਤਾਨੀ ਹਕੂਮਤ ਵਲੋਂ ਇਦੇਸ਼ਾ ਵਿਚ ਆਰ ਐਸ ਐਸ ਨੂੰ ਮਜਬੂਤ ਕੀਤਾ ਜਾ ਰਿਹਾ ਤਾਂਕਿ ਕਿਸੇ ਨਾ ਕਿਸੇ ਤਰੀਕੇ ਸਿੱਖਾ ਨੂੰ ਬਦਨਾਮ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਿੱਖ ਕੌਮ ਦੇ ਖਿਲਾਫ ਕਰਨਾ ਹੈ ਤੇ ਓਹਨਾ ਨੂੰ ਇਹ ਦਿਖਾਉਣਾ ਹੈ ਕੇ ਇਹ ਕੌਮ ਸ਼ਾਂਤੀ ਲਈ ਖਤਰਾ ਹੈ ਇਸ ਭਾਰਤ ਵਿਚ ਇਹਨਾ ਵਿਰੁੱਧ ਸਖ਼ਤੀ ਕਰਨੀ ਜਾਇਜ ਹੈ l ਆਸਟ੍ਰੇਲੀਆ ਨਿਊਜ਼ੀਲੈਂਡ ਕਨੇਡਾ ਵਿਚ ਹਿੰਦੂ ਮੰਦਰਾਂ ਵਿਚ ਖਾਲਿਸਤਾਨ ਜਿੰਦਾਬਾਦ ਤੇ ਹਿੰਦੂ ਵਿਰੋਧੀ ਬੈਨਰ ਲਗਾ ਕੇ ਇਸਦਾ ਇਲਜਾਮ ਸਿੱਖ ਕੌਮ ਤੇ ਲਗਾ ਸਿੱਖਾ ਨੂੰ ਬਦਨਾਮ ਕਰਨ ਦੀ ਸਾਜਿਸ਼ ਆਰ ਐਸ ਐਸ ਦੀ ਨੀਤੀਆਂ ਦਾ ਹੀ ਇਕ ਹਿੱਸਾ ਸੀ ਪਰ ਓਥੋਂ ਦੀਆ ਸਰਕਾਰਾਂ ਤੇ ਜਾਂਚ ਏਜੰਸੀਆਂ ਨੇ ਨਿਰਪੱਖ inquiry ਕਰਕੇ ਸਚਾਈ ਸਾਹਮਣੇ ਲਿਆਉਂਦੀ ਸੀ ਕੇ ਇਹ ਸਬ ਕੁਝ ਕਿਸੇ ਸਿੱਖ ਜਥੇਬੰਦੀ ਨੇ ਨਹੀ ਸਗੋਂ ਮੰਦਰ ਕਮੇਟੀ ਦੇ ਦੀ ਮਦਦ ਨਾਲ ਆਰ ਐਸ ਐਸ ਸਮਰੱਥਕ ਹਿੰਦੂ ਜਥੇਬੰਦੀਆਂ ਦੀ ਇਕ ਸਾਜਿਸ਼ ਸੀ ਤਾਂਕਿ ਸਿੱਖ ਕੌਮ ਨੂੰ ਬਦਨਾਮ ਕਰਕੇ ਇਹਨਾ ਦੇਸ਼ਾ ਦੀਆ ਸਰਕਾਰਾਂ ਤੇ ਆਮ ਨਾਗਰਿਕਾਂ ਦੇ ਮਨ ਵਿਚ ਸਿੱਖ ਕੌਮ ਪ੍ਰਤੀ ਨਫਰਤ ਪੈਦਾ ਕੀਤੀ ਜਾਵੇ ਤੇ ਉਹ ਵੀ ਸਿੱਖ ਸੰਘਰਸ਼ ਦੇ ਖਿਲਾਫ ਹੋਣ l ਇਸ ਲਈ ਆਰ ਐਸ ਐਸ ਦਾ ਇਹਨਾ ਦੇਸ਼ਾ ਵਿਚ ਮਜਬੂਤ ਹੋਣਾ ਭਵਿੱਖ ਵਿਚ ਸਿੱਖ ਕੌਮ ਅਤੇ ਸਿੱਖ ਕੌਮ ਵਲੋਂ ਆਪਣੇ ਹੱਕਾਂ ਪ੍ਰਤੀ ਕੀਤੇ ਜਾ ਰਹੇ ਸੰਘਰਸ਼ ਲਈ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ l ਮਨੁੱਖੀ ਅਧਿਕਾਰਾਂ ਪ੍ਰਤੀ ਸਜਿੰਦਗੀ ਰੱਖਣ ਵਾਲੇ ਦੇਸ਼ਾਂ ਨੂੰ ਘੱਟਗਿਣਤੀ ਤੇ ਆਪਸੀ ਭਾਈਚਾਰੇ ਵਿਚ ਵਿਗਾੜ ਪਾ ਧਾਰਮਿਕ ਮਾਹੌਲ ਖਰਾਬ ਕਰਨ ਦੀ ਮੁੱਖ ਜਿੰਮੇਵਾਰ ਆਰ ਐਸ ਐਸ ਵਿਰੁੱਧ ਮਤਾ ਪਾ ਇਸ ਜਥੇਬੰਦੀ ਦੇ ਅੰਤਰਰਾਸ਼ਰੀ ਬੈਨ ਦੀ ਮੰਗ ਕਰ ਕਨੇਡਾ ਦੀ ਸੰਸਦ ਵੰਗ ਮਤੇ ਪਾਣੇ ਚਾਹੀਦੇ ਹਨ l

ਪਿਛਲੇ ਦਿਨੀਂ ਏਅਰ ਇੰਡੀਆ ਦੀ ਫਲਾਈਟ ਨੰਬਰ a320 ਨਾਲ ਇਕ ਦੁਰਘਟਨਾਂ ਵਾਪਰੀ ਸੀ ਜਿਸ ਕਾਰਨ ਜਹਾਜ ਬੇਕਬੂ ਹੋ ਨੀਚੇ ਗਿਰਨਾ ਸ਼ੁਰੂ ਹੋ ਗਿਆ ਸੀ ਤੇ ਸੈ...
26/08/2026

ਪਿਛਲੇ ਦਿਨੀਂ ਏਅਰ ਇੰਡੀਆ ਦੀ ਫਲਾਈਟ ਨੰਬਰ a320 ਨਾਲ ਇਕ ਦੁਰਘਟਨਾਂ ਵਾਪਰੀ ਸੀ ਜਿਸ ਕਾਰਨ ਜਹਾਜ ਬੇਕਬੂ ਹੋ ਨੀਚੇ ਗਿਰਨਾ ਸ਼ੁਰੂ ਹੋ ਗਿਆ ਸੀ ਤੇ ਸੈਂਕੜੇ ਮੀਟਰ ਨੀਚੇ ਗਿਰਨ ਤੋਂ ਬਾਅਦ ਜਹਾਜ ਕਾਬੂ ਵਿਚ ਆਇਆ ਸੀ l ਥਾਈਲੈਂਡ ਲਈ ਅੰਤਰਰਾਸ਼ਟਰੀ ਸਫ਼ਰ ਕਰ ਰਿਹਾ ਏਅਰ ਇੰਡੀਆ ਦਾ ਜਹਾਜ ਹਵਾ ਵਿਚ ਹੀ ਉਡਾਨ ਦੌਰਾਨ ਬੇਕਾਬੂ ਹੋ ਨੀਚੇ ਆਉਣਾ ਸ਼ੁਰੂ ਹੋ ਗਿਆ ਸੀ ਜੂਸ ਕਰਕੇ ਜਹਾਜ਼ ਦੀ ਸੀਟ ਵੀ ਉਖੜ ਗਈਆਂ ਤੇ ਸਫ਼ਰ ਕਰ ਰਹੀਆ ਸਵਾਰੀਆਂ ਵਿਚ ਹਫੜਾ ਤਫੜੀ ਮੱਚ ਗਈ ਲੋਕ ਆਪਸ ਵਿਚ ਭੀੜਨ ਲਗ ਪਏ ਸੀ ਸੈਂਕੜੇ ਮੀਟਰ ਨੀਚੇ ਗਿਰਨ ਤੋਂ ਬਾਅਦ ਮਸਾਂ ਜਹਾਜ ਸਹਾਇਕ ਪਾਇਲਟ ਦੀ ਮਦਦ ਨਾਲ ਕਾਬੂ ਵਿਚ ਆਇਆ ਜਿਸਦੀ ਐਮਰਜੇਂਸੀ ਲੈਂਡਿੰਗ ਕਰਾਉਣੀ ਪਈ ਚਾਹੇ ਇਸ ਦੁਰਘਟਨਾਂ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਪ ਰ ਕਈਆਂ ਦੇ ਸੱ ਲਗੀ ਦੋ ਜਣਿਆ ਦੇ ਕੰਨ ਦੇ ਪਰਦੇ ਪਾੜ ਗਏ ਹਵਾ ਦਬਾਓ ਕਾਰਨ l ਇਸ ਘਟਨਾ ਤੋਂ ਬਾਅਦ ਇੰਕੁਇਰੀ ਵਿਚ ਮੁੱਖ ਪਾਈਲਟ ਦਾ ਮੈਡੀਕਲ ਹੋਇਆ ਜਿਸ ਵਿਚ ਉਹ ਨਸ਼ੇ ਲਈ ਪੌਜ਼ਟਿਵ ਆਇਆ ਮੁੱਖ ਪਾਇਲਟ ਵਲੋਂ ਕੈਨੇਬੀਸ ਨਾਮ ਦੀ ਡਰਗ ਦਾ ਸੇਵਨ ਕੀਤਾ ਗਿਆ ਸੀ l ਇਹ ਡਰਗ ਚਰਸ ਦਾ ਹੀ ਰੂਪ ਹੈ ਭੰਗ ਚਰਸ ਨੂੰ ਫਿਲਟਰ ਕਰਕੇ ਕੁਝ ਹੋਰ ਨਸੀਲੀਆਂ ਚੀਜਾਂ ਨੂੰ ਮਿਕਸ ਕਰ ਇਹ ਤਿਆਰ ਹੁੰਦਾ ਜਿਸ ਨੂੰ ਸਿਗਰੇਟ ਵਗੈਰਾ ਵਿਚ ਪਾਕੇ ਪੀਤਾ ਜਾਦਾਂ ਜਿਸ ਨਾਲ ਬੰਦੇ ਦਾ ਦਿਮਾਗ ਕਾਬੂ ਨਹੀ ਰਹਿੰਦਾ l ਪਾਇਲਟ ਵਲੋਂ ਅੰਤਰਰਾਸ਼ਟਰੀ ਉਡਾਨ ਭਰਨ ਤੋਂ ਪਹਿਲਾ ਭਾਰੀ ਮਾਤਰਾ ਵਿਚ ਇਹਦਾ ਸੇਵਨ ਕੀਤਾ ਗਿਆ ਸੀ l ਸਰਕਾਰ ਵਲੋਂ ਇਹ ਰਿਪੋਰਟ ਔਫਿਸ਼ੀਲ ਜਾਰੀ ਨਹੀ ਕੀਤੀ ਤਾਕਿ ਬਦਨਾਮੀ ਨਾ ਹੋਵੇ l ਹੈਰਾਨੀ ਦੀ ਗੱਲ ਇਹ ਹੈ ਕੇ ਸਰਕਾਰ ਤੇ ਵਿਭਾਗ ਵਲੋਂ ਕੋਈ ਸਖ਼ਤ ਕਦਮ ਨਹੀ ਚੁੱਕਿਆ l ਆਪਣੇ ਆਪ ਨੂੰ ਅਗਾਂਹ ਵਧੂ ਕਹਿਣ ਵਾਲੇ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ਦੀ ਸੇਵਾ ਦਾ ਇਹ ਹਾਲ ਹੈ ਇਕ ਫਲਾਈਟ ਵਿਚ ਯਾਤਰਾ ਕਰਨ ਵਾਲਿਆਂ ਸਵਾਰੀਆਂ ਦੀ ਸੇਫਟੀ ਪ੍ਰਤੀ ਸਰਕਾਰਾਂ ਸੀਰੀਅਸ ਨਹੀ ਹਨ ਇਕ ਨਸ਼ੇੜੀ ਦੇ ਹੱਥ ਇੰਨੇ ਲੋਕਾਂ ਨੂੰ ਹਵਾਲੇ ਕਰ ਦਿਤਾ ਨਾਲ ਹੀ ਇਸਤੋਂ ਇਹ ਵੀ ਪਤਾ ਚਲਦਾ ਕੇ ਇਹ ਕਿਸੇ ਵੀ ਉਡਾਨ ਤੋਂ ਪਹਿਲਾ ਵਰਤੇ ਜਾਣ ਵਾਲੇ ਅੰਤਰਾਸ਼ਟਰੀ ਨਿਯਮ ਜੋ ਜਰੂਰੀ ਹੁੰਦੇ ਹਨ ਉਸ ਬਾਰੇ ਕਿੰਨਾ ਕੁ ਧਿਆਨ ਦੇਦੇ ਹਨ ਉਡਾਨ ਤੋਂ ਪਹਿਲਾ ਮੁੱਖ ਪਾਇਲਟ ਤੇ ਨਾਲ ਸਹਾਇਕ ਦਾ ਮੈਡੀਕਲ ਜਰੂਰੀ ਹੁੰਦਾ ਜੋ ਹਰੇਕ ਵਾਰ ਕਰਨਾ ਜਰੂਰੀ ਹੁੰਦਾ ਤਾਂਕਿ ਪਤਾ ਚਲ ਜਾਵੇ ਕੇ ਪਾਈਲਟ ਮੈਡੀਕਲ ਫਿੱਟ ਹੈ ਤੇ ਉਸਨੇ ਅਜਿਹੀ ਕਿਸੇ ਚੀਜ ਦਾ ਸੇਵਨ ਨਾ ਕੀਤਾ ਹੋਵੇ ਜਿਸ ਕਰਕੇ ਉਸਦਾ ਦਿਮਾਗ ਕੰਟਰੋਲ ਵਿਚ ਨਾ ਰਹੇ ਤੇ ਜਹਾਜ ਉੜ੍ਹਾਉਣ ਦੌਰਾਨ ਅਜਿਹੀ ਕੋਈ ਗਲਤੀ ਨਾ ਕਰ ਸਕੇ ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੇਫਟੀ ਖਤਰੇ ਵਿਚ ਰਹੇ l ਜਾਂ ਤਾਂ ਇਹ ਕੰਮ ਚਲਾਉ ਖਾਨਾਪੁਰਤੀ ਕਰਦੇ ਨੇ ਮੈਡੀਕਲ ਦੇ ਨਾਮ ਤੇ ਜਾਂ ਇਹ ਚਰਸ ਗਾਂਜਾ ਸਿਗਰੇਟ ਨੂੰ ਨਸ਼ਾ ਹੀ ਨਾ ਮੰਨਦੇ ਹੋਣ l

25/08/2026

ਦੋਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਲਾਤਕਾਰੀ ਸਾਧ ਨੂੰ ਹੁਣ ਤਕ ਸਤਾਰਾਂ ਵਾਰ ਮਿਲ ਚੁਕੀ ਪਰੋਲ ਨੇ ਇੰਡਿਯਨ ਸਟੇਟ ਦਾ ਦੋਹਰਾ ਮਾਪਦੰਡ ਦਿਖਾਉਣ ਦੇ ਨਾਲ ਨਾਲ ਇਹ ਵੀ ਸਪਸ਼ਟ ਕਰ ਦਿਤਾ ਸਿੱਖ ਇਥੇ ਦੂਜੇ ਦਰਜੇ ਦੇ ਨਾਗਰਿਕ ਨੇ

ਫੇਸਬੁੱਕ ਤੇ ਅਲਗ ਅਲਗ ਨਾਮ ਤੋਂ ਆਈ ਡਿਆ ਬਣਾ ਕੇ ਸਿੱਖ ਧਰਮ ਬਾਰੇ ਗਲਤ ਬੋਲ ਕੇ ਸਿਖਾ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਨਾਲ ਭਾਈਚਾਰਕ ਸਾ...
25/08/2026

ਫੇਸਬੁੱਕ ਤੇ ਅਲਗ ਅਲਗ ਨਾਮ ਤੋਂ ਆਈ ਡਿਆ ਬਣਾ ਕੇ ਸਿੱਖ ਧਰਮ ਬਾਰੇ ਗਲਤ ਬੋਲ ਕੇ ਸਿਖਾ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਨਾਲ ਭਾਈਚਾਰਕ ਸਾਂਝ ਤੋੜਕੇ ਦੰਗੇ ਕਰਾਉਣ ਦੀ ਸਾਜਿਸ਼ ਰੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਕੀਤੀਆਂ ਕੰਪਲੇਟਾਂ ਨੂੰ ਪੰਜਾਬ ਦੇ ਡੀ ਜੀ ਪੀ ਲਾਅ ਐਂਡ ਆਰਡਰ ਵਲੋਂ ਦਰਜ ਕਰਕੇ ਅਗਲੇਰੀ ਕਾਰਵਾਈ ਲਈ ਭੇਜ ਦਿਤਾ ਹੈ ਨਾਲ ਹੀ ਸਾਨੂ ਇਸਦੀ ਜਾਣਕਾਰੀ ਦੇਕੇ ਅਗਲੀ ਕਾਰਵਾਈ ਪ੍ਰਤੀ ਜਾਣੂ ਕਰਵਾਇਆ ਗੱਬਰ ਇਜ਼ ਬੈਕ ਅਰਜੁਨ ਆਰ ਐਚ ਮਹਾਕਾਲ ਅਤੇ ਹੋਰ ਆਈ ਡਿਆ ਦੀਆ ਕੰਪਲੇਟਾਂ ਨੂੰ ਇਕੋ ਕੰਪਲੇਟ ਵਿਚ ਤਬਦੀਲ ਕਰਵਾਕੇ ਇਹਨਾ ਖਿਲਾਫ ਕਨੂੰਨ ਦੇ ਹਿਸਾਬ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਨਾਲ ਦੋ ਭਾਈਚਾਰੇ ਵਿਚ ਦੰਗੇ ਕਰਾਉਣ ਦੀ ਸਾਜਿਸ਼ ਬਣਾ ਸ਼ਾਂਤ ਮਾਹੌਲ ਵਿਗਾੜਨ ਦੀਆ ਧਾਰਵਾਂ ਤੇ ਐਨ ਐਸ ਏ ਐਡ ਕਰਵਾਵਾਂਗੇ ਇਕ ਵਾਰ ਕੰਪਲੇਟ ਦਰਜ ਕਰਵਾਉਣਾ ਮੇਨ ਕੰਮ ਹੁੰਦਾ ਇਕ ਵਾਰ ਕੰਪਲੇਟ ਦਰਜ ਹੋ ਨੰਬਰ ਲਗ ਜਾਵੇ ਫੇਰ ਸਮਾਂ ਚਾਹੇ ਵੱਧ ਘੱਟ ਲਗ ਜਾਵੇ ਕੰਪਲੇਟ ਪਿੱਛਾ ਨਹੀ ਛੋੜਦੀ ਹੁਣ ਚਾਹੇ ਆਈ ਡੀ ਬੰਦ ਕਰ ਨਵੀਆਂ ਬਣਾ ਲੈਣ ਟਰੇਸ ਜਰੂਰ ਕਰਵਾਵਾਗੇ ਸਾਈਬਰ ਆਲਿਆ ਦੇ ਪਿੱਛੇ ਪੈਕੇ l। ਇਸਤੋਂ ਇਲਾਵਾ ਆਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਹੋਵੇਗੀ ਉਸ ਬਾਰੇ ਜਾਣਕਾਰੀ ਦੇਵਾਂਗੇ l

ਅਜ ਲੁਧਿਆਣਾ ਕੋਰਟ ਵਿਚ ਚੇਤਨ ਸ਼ਰਮਾ ਵਲੋਂ ਜਮਾਨਤ ਲਗਾਈ ਗਈ ਸੀ ਤਰੀਕ ਸੀ ਜਿਸ ਵਿਚ ਸਿੱਖ ਲੀਗਲ ਵਿੰਗ ਪੰਜਾਬ ਵਲੋਂ ਵਿਰੋਧ ਕੀਤਾ ਗਿਆ ਤੇ ਬਹਿਸ ਕੀਤ...
24/08/2026

ਅਜ ਲੁਧਿਆਣਾ ਕੋਰਟ ਵਿਚ ਚੇਤਨ ਸ਼ਰਮਾ ਵਲੋਂ ਜਮਾਨਤ ਲਗਾਈ ਗਈ ਸੀ ਤਰੀਕ ਸੀ ਜਿਸ ਵਿਚ ਸਿੱਖ ਲੀਗਲ ਵਿੰਗ ਪੰਜਾਬ ਵਲੋਂ ਵਿਰੋਧ ਕੀਤਾ ਗਿਆ ਤੇ ਬਹਿਸ ਕੀਤੀ ਜਿਸ ਕਰਕੇ ਓਹਦੀ ਅਜ ਜਮਾਨਤ ਨਹੀ ਹੋਈ ਨਾਲ ਹੀ ਕੋਰਟ ਨੂੰ ਵਾਧਾ ਜੁਰਮ ਕਰਨ ਲਈ ਐਪਲੀਕੇਸ਼ਨ ਦਿਤੀ ਪੂਰੇ ਸਬੂਤਾ ਸਮੇਤ ਜਿਸ ਤੋਂ ਬਾਅਦ ਕੋਰਟ ਵਲੋਂ ਰਿਕੋਰਡ ਪੇਸ਼ ਕਰਨ ਲਈ ਕਿਹਾ 31 ਅਗਸਤ ਤਕ l ਚੇਤਨ ਸ਼ਰਮੇ ਵਲੋਂ ਲੁੱਧਿਆਣੇ ਤੋਂ ਕੋਈ ਵਕੀਲ ਪੇਸ਼ ਨਹੀ ਹੋਣ ਲਈ ਵਕੀਲਾਂ ਨੂੰ ਕਿਹਾ ਸੀ ਜਿਸ ਕਰਕੇ ਲੁੱਧਿਆਣੇ ਤੋਂ ਓਹਦੇ ਲਈ ਕੋਈ ਵਕੀਲ ਪੇਸ਼ ਨਹੀ ਹੋਇਆ ਇਸੇ ਕਰਕੇ ਓਹਦੇ ਵਲੋਂ ਚੰਡੀਗੜ੍ਹ ਤੋਂ ਅਰਜੁਨ ਵੀਰ ਸ਼ਰਮਾ ਨਾਮ ਦਾ ਵਕੀਲ ਨੇ ਜਮਾਨਤ ਲਗਾਈ ਸੀ ਜਿਸਦਾ ਵਿਰੋਧ ਕੀਤਾ ਸੀ ਅਜ ਓਹਦਾ ਵਕੀਲ ਪੇਸ਼ ਨਹੀ ਹੋਇਆ l

22/08/2026

ਸਿੱਖਾ ਦੇ ਕਾਤਲ ਸੱਜਣ ਕੁਮਾਰ ਦੇ ਸਰਕਾਰੀ ਮਾਣ ਸਨਮਾਨ ਨਾਲ ਸੰਸਕਾਰ ਕਰਨ ਤੋਂ ਸਾਫ ਪਤਾ ਚਲਦਾ ਸਿੱਖ ਨਸਲਕੁਸ਼ੀ ਵਿਚ ਸਾਰੀ ਇੰਡਿਯਨ ਸਟੇਟ ਦੀ ਸਹਿਮਤੀ ਸੀ ਤੇ ਸਿੱਖ ਕੌਮ ਦੇ ਕਾਤਲ ਇਹਨਾ ਦੇ ਹੀਰੋ ਹਨ

ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਲਈ ਯੂਟਿਊਬ ਤੇ ਇਕ ਚੈਨਲ ਜਿਸਦਾ ਨਾਮ History Connect ਹੈ ਬਣਿਆ ਹੋਇਆ ਜਿਸਦੇ 5ਲੱਖ ਤੋਂ ਉਪਰ ਸਬਸਕ੍ਰਾਈਬ...
22/08/2026

ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਲਈ ਯੂਟਿਊਬ ਤੇ ਇਕ ਚੈਨਲ ਜਿਸਦਾ ਨਾਮ History Connect ਹੈ ਬਣਿਆ ਹੋਇਆ ਜਿਸਦੇ 5ਲੱਖ ਤੋਂ ਉਪਰ ਸਬਸਕ੍ਰਾਈਬਰ ਹਨ l ਇਹ ਚੈਨਲ ਪੰਜਾਬ ਤੋਂ ਬਾਹਰ ਇਕ ਗ਼ੈਰ ਸਿੱਖ ਵਲੋਂ ਚਲਾਇਆ ਜਾਦਾਂ ਜਿਸ ਵਿਚ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਦੇ ਨਾਮ ਤੇ ਗਲਤ ਅੱਧੀ ਅਧੂਰੀ ਜਾਣਕਾਰੀ ਦਿਤੀ ਜਾਂਦੀ ਹੈ ਜਿਸ ਵਿਚ ਸਿੱਖ ਸਿਧਾਂਤਾਂ ਦੇ ਉਲਟ ਕਈ ਜਾਣਕਾਰੀਆ ਦਿਤੀਆਂ ਜਾਂਦੀਆਂ ਜਿਸ ਨਾਲ ਸਿੱਖ ਇਤਹਸ ਅਤੇ ਧਰਮ ਬਾਰੇ ਗਲਤ ਮੈਸਿਜ ਜਾਦਾਂ ਪਿਛਲੇ ਦਿਨੀ ਇਸ ਚੈਨਲ ਤੇ ਨਿਹੰਗ ਸਿੱਖਾ ਬਾਰੇ ਇਕ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਗਲਤ ਅਤੇ ਅੱਧੀ ਅਧੂਰੀ ਜਾਣਕਾਰੀ ਦਿਤੀ ਨਾਲ ਹੀ ਇਹਨਾ ਨੂੰ ਇਤਿਹਾਸ ਵਿਚ ਆਪਸ ਵਿਚ ਜਮੀਨ ਤੇ ਪੈਸੇ ਪਿੱਛੇ ਲੜਨ ਬਾਰੇ ਕਿਹਾ ਨਾਲ ਹਨ ਇਸ ਵਿਚ ਸਾਹਿਬਜਦਾ ਬਾਬਾ ਫਤਿਹ ਸਿੰਘ ਦਾ Al ਨਾਲ ਕਾਰਟੂਨ ਦਿਖਾਇਆ ਜਿਸ ਵਿਚ ਬਾਬਾ ਜੀ ਨੂੰ ਇਕ ਸੀਨ ਵਿਚ ਬਗੈਰ ਕੇਸ ਤੋਂ ਨੰਗੇ ਸਿਰ ਦਿਖਾਇਆ ਜਿਸ ਵਿਚ ਓਹਨਾ ਦੇ ਸਿਰ ਦੇ ਕੇਸ਼ ਨਹੀ ਸਨl ਇਸ ਲਈ ਇਸ ਚੈਨਲ ਨੂੰ ਵੀਡੀਓ ਦਰੁਸਤ ਕਰਨ ਸੀਨ ਕੱਟਣ ਅਤੇ ਭਵਿੱਖ ਵਿਚ ਅਜਿਹੀ ਗਲਤ ਜਾਣਕਾਰੀ ਨਾਲ ਸਿੱਖ ਇਤਿਹਾਸ ਤੇ ਜਾਣਕਾਰੀ ਨਾ ਦੇਣ ਬਾਰੇ ਇਕ ਲੀਗਲ ਨੋਟਿਸ ਭੇਜਿਆ ਤੇ ਪੰਦਰਾਂ ਦਿਨ ਦਾ ਸਮਾਂ ਦਿਤਾ ਇਸਤੋਂ ਬਾਅਦ ਇਸਤੇ ਕਨੂੰਨੀ ਕਾਰਵਾਈ ਕੀਤੀ ਜਾਉ ਇਸ ਦੇ ਨਾਲ ਹੀ ਹੋਰਾਂ ਨੂੰ ਵੀ ਕਿਹਾ ਜਾਂਦਾ ਕੇ ਉਹ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਵਾਲੇ ਕੋਈ ਵੀ ਪ੍ਰੋਗਰਾਮ ਨਾ ਕਰਨ ਨਹੀ ਸਿੱਖ ਲੀਗਲ ਵਿੰਗ ਪੰਜਾਬ ਵਲੋਂ ਓਹਨਾ ਤੇ ਕਨੂੰਨੀ ਕਾਰਵਾਈ ਕੀਤੀ ਜਾਉ l

ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਰਹਿੰਦਾ ਸੀ ਜੋਕਿ ਨੈਟ ਤੇ ਤੰਤਰ   ਸੀ ਵੀਰਵਾਰ ਨੂੰ ਨੂੰ ਉਸਦੀ ਮਾਂ ਸੁੱਧਾ ਦੇਵੀ ਤੇ ਛੋਟਾ ਭਰਾ ਘਰ ਵਿਚ ਮਰੇ ਹੋਏ ਮ...
21/08/2026

ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਰਹਿੰਦਾ ਸੀ ਜੋਕਿ ਨੈਟ ਤੇ ਤੰਤਰ ਸੀ ਵੀਰਵਾਰ ਨੂੰ ਨੂੰ ਉਸਦੀ ਮਾਂ ਸੁੱਧਾ ਦੇਵੀ ਤੇ ਛੋਟਾ ਭਰਾ ਘਰ ਵਿਚ ਮਰੇ ਹੋਏ ਮਿਲੇ ਜਿਹਨਾਂ ਨੂੰ ਬੁਰੀ ਤਰਾਂ ਕਤਲ ਕੀਤਾ ਗਿਆ ਸੀ ਓਥੋਂ ਇੰਕੁਇਰੀ ਦੌਰਾਨ ਪੁਲਿਸ ਨੇ ਇਕ ਲੈਪਟਾਪ ਕਬਜੇ ਵਿਚ ਲਿਆ ਓਧਰੋਂ ਪੁਲਿÑਸ ਨੂੰ ਅਰਜੁਨ ਤੇ ਵੀ ਸ਼ੱਕ ਹੋਇਆ ਕਿਉਕਿ ਉਸਦੇ ਚੇਹਰੇ ਤੇ ਪੁਲਿਸ ਨੂੰ ਮਰਡਰ ਹੋਈ ਆਪਣੀ ਫੈਮਲੀ ਪ੍ਰਤੀ ਕੋਈ ਅਫਸੋਸ ਨਜਰ ਨਹੀ ਆਇਆ ਇਸ ਲਈ ਪੁਲਿਸ ਨੇ ਓਹਦੇ ਲੈਪਟਾਪ ਨੂੰ ਚੰਗੀ ਤਰਾਂ ਖੰਗਾਲੀਆਂ ਤਾਂ ਸਾਰੀ ਗੱਲ ਸਮਝ ਵਿਚ ਆ ਗਈ ਓਧਰ ਅਰਜੁਨ ਨੂੰ ਇਹ ਪਤਾ ਚਲ ਗਿਆ ਕੇ ਪੁਲਿਸ ਨੂੰ ਉਸ ਉਤੇ ਸ਼ੱਕ ਹੋ ਗਿਆ ਹੈ ਤੇ ਉਹ ਫਰਾਰ ਹੋਣ ਦੀ ਸਕੀਮ ਬਣਾਉਣ ਲਗ ਪਿਆ ਪਰ ਪੁਲਿਸ ਨੇ ਉਸਦੇ ਫਰਾਰ ਹੋਣ ਤੋਂ ਪਹਿਲਾ ਉਸਨੂੰ ਅਰੇਸ੍ਟ ਕਰ ਲਿਆ l ਅਰਜੁਨ ਨੇ ਮਰਡਰ ਕਰਨ ਲਈ ਵੀ ਨੈਟ ਤੋਂ ਚੈਟ ਜਿਪੀਟੀ ਦੀ ਮਦਦ ਲਈ l ਪੁਲਿਸ ਨੇ ਜਦੋ ਓਹਨੂੰ ਡਿਸਟ੍ਰਿਕਟ ਜੱਜ ਕੋਲ ਪੇਸ਼ ਕੀਤਾ ਤਾਂ ਅਰਜੁਨ ਦੇ ਮੂੰਹ ਦੇ ਹਾਵ ਭਾਵ ਤੋਂ ਸਾਫ ਪਤਾ ਲਗ ਰਿਹਾ ਸੀ ਉਸਨੂੰ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਕਤਲ ਕਰਨ ਦਾ ਕੋਈ ਅਫਸੋਸ ਤੇ ਦੁੱਖ ਨਹੀ ਹੈ ਉਸਨੂੰ ਜੇਲ ਭੇਜ ਕੇ ਉਸ ਖਿਲਾਫ ਮਿਲੇ ਸਬੂਤਾ ਦੇ ਅਧਾਰ ਤੇ ਮਰਡਰ ਦਾ ਕੇਸ ਚਾਰਜ ਕਰਕੇ ਕੇਸ ਸ਼ੁਰੂ ਹੋ ਗਿਆ l

20/08/2026

ਅਸੀਂ ਕੱਲ ਮਿਤੀ 21/08/26 ਦਿਨ ਸ਼ੁਕਰਵਾਰ ਨੂੰ ਪੰਜਾਬ ਬੰਦ ਦਾ ਸਮਰਥਨ ਕਰਦੇ ਹਾਂ
(ਸਿੱਖ ਲੀਗਲ ਵਿੰਗ ਪੰਜਾਬ)

ਸਾਲ 1984 ਵਿਚ ਸਰਕਾਰੀ ਸਪੋਰਟ ਨਾਲ ਦਿੱਲੀ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਜਿੰਮੇਵਾਰਾ ਵਿੱਚੋ ਇਕ ਸੱਜਣ ਕੁਮਾਰ ਨਰਕ ਸਿਧਾਰ ਗਿਆ ਸੱਜਣ ਕੁਮਾਰ ਸਿੱਖ ...
20/08/2026

ਸਾਲ 1984 ਵਿਚ ਸਰਕਾਰੀ ਸਪੋਰਟ ਨਾਲ ਦਿੱਲੀ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਜਿੰਮੇਵਾਰਾ ਵਿੱਚੋ ਇਕ ਸੱਜਣ ਕੁਮਾਰ ਨਰਕ ਸਿਧਾਰ ਗਿਆ ਸੱਜਣ ਕੁਮਾਰ ਸਿੱਖ ਨਸਲਕੁਸ਼ੀ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਭੋਗ ਰਿਹਾ ਸੀ ਇਸੇ ਸਜ਼ਾ ਦੌਰਾਨ ਹੀ ਉਹ ਜੇਲ ਵਿੱਚੋ ਹੀ ਨਰਕ ਸਿਧਾਰ ਗਿਆ ਯਾਦ ਰਹੇ ਸਿੱਖ ਨਸਲਕੁਸ਼ੀ ਦੇ ਜਿੰਮੇਵਾਰ ਵਿੱਚੋ ਅਰਜਨ ਦਾਸ ਲਲਿਤ ਮਾਕਨ ਵਰਗੀਆਂ ਨੂੰ ਸਿੰਘਾਂ ਨੇ ਸੋਧ ਦਿਤਾ ਸੀ ਜਦਕਿ ਸੱਜਣ ਕੁਮਾਰ ਉਮਰ ਬਾਹਰ ਰਿਹਾ ਕੁਝ ਸਮਾਂ ਪਹਿਲਾ ਅੰਦਰ ਗਿਆ ਸੀ ਪਰ ਬਹੁਤ ਸਾਰੇ ਦੋਸ਼ੀ ਜਿਹਨਾਂ ਵਿੱਚੋ ਜਗਦੀਸ਼ ਟਾਈਟਲਰ ਮੁੱਖ ਦੋਸ਼ੀ ਹੈ ਅਜ ਵੀ ਅਜਾਦ ਘੁੰਮ ਰਿਹਾ ਜੈਡ ਪਲੱਸ ਸਕਿਉਰਿਟੀ ਵਿਚ l

Address

District Courts Ludhiana
Ludhiana
141001

Opening Hours

Monday 10am - 6pm
Tuesday 10am - 6pm
Wednesday 10am - 6pm
Thursday 10am - 6pm
Friday 10am - 6pm
Saturday 11am - 5pm
Sunday 12pm - 3pm

Telephone

+917986470857

Website

Alerts

Be the first to know and let us send you an email when SIKH LEGAL WING Punjab posts news and promotions. Your email address will not be used for any other purpose, and you can unsubscribe at any time.

Contact The Business

Send a message to SIKH LEGAL WING Punjab:

Shortcuts

Share

Category