Legal Knowledge

Legal Knowledge Whatsapp - 98764 88694

I am an Advocate by profession. This Page is created only for public awareness about law, legal rights, and legal procedures.

The content shared here is for educational purposes only and does not constitute legal advice.

20/08/2026

ਸਾਡੀ ਅਧੂਰੀ ਜਾਣਕਾਰੀ ਦਾ ਪੁਲਿਸ ਕਿਵੇਂ ਫਾਇਦਾ ਉਠਾਂਦੀ ਹੈ?
ਕਿਵੇਂ ਜਾਇਜ਼ ਨੂੰ ਨਾਜਾਇਜ਼ ਕਰ ਦਿੱਤਾ ਜਾਂਦਾ ਹੈ? ਕਦੇ ਵੀ ਆਪਣੇ ਨਾਲ ਧੱਕਾ ਨਾ ਹੋਣ ਦਿਓ | ਦੇਖੋ ਵੀਡੀਓ |

20/08/2026

ਇਸ ਦੇਸ਼ ਵਿੱਚ ਕੋਈ ਮੰਤਰੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਵੱਡਾ ਨਹੀਂ ਹੈ, ਸਾਰੇ ਬਰਾਬਰ ਨੇ ਕਾਨੂੰਨੀ ਵਿੱਚ, ਪਰ ਸਾਡੀ ਜਾਣਕਾਰੀ ਦੀ ਕਮੀ ਕਿਵੇਂ ਸਾਨੂੰ ਏਨਾ ਦੇ ਗੁਲਾਮ ਬਣਾਈਂ ਰੱਖਦੀ ਹੈ? ਦੇਖੋ ਵੀਡੀਓ

18/08/2026

Unintentional Crime , Self Defence ਅਤੇ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ | ਦੇਖੋ ਵੀਡੀਓ ⚖️

ਕੀ ਹਰ ਗਲਤੀ ਜਾਂ ਹਰ ਘਟਨਾ ਲਈ ਕਾਨੂੰਨ ਸਾਨੂੰ ਸਜ਼ਾ ਦਿੰਦਾ ਹੈ? ਜ਼ਰੂਰੀ ਨਹੀਂ।

ਇਸ ਵੀਡੀਓ ਵਿੱਚ ਜਾਣੋ ਕਿ ਜਦੋਂ ਕੋਈ ਕੰਮ ਬਿਨਾਂ ਇਰਾਦੇ (Unintentional) ਦੇ ਹੋ ਜਾਂਦਾ ਹੈ, ਤਾਂ ਕਾਨੂੰਨ ਉਸਨੂੰ ਕਿਵੇਂ ਦੇਖਦਾ ਹੈ।
ਨਾਲ ਹੀ Self Defence ਵਿੱਚ ਜੇ ਆਪਣੀ ਰੱਖਿਆ ਕਰਦੇ ਹੋਏ ਸਾਹਮਣੇ ਵਾਲੇ ਦੀ ਮੌਤ ਹੋ ਜਾਵੇ ਤਾਂ ਕਿਹੜੀਆਂ ਕਾਨੂੰਨੀ ਸਥਿਤੀਆਂ ਲਾਗੂ ਹੋ ਸਕਦੀਆਂ ਹਨ, ਅਤੇ Accident Cases ਵਿੱਚ ਸਜ਼ਾ ਜਾਂ ਜ਼ਿੰਮੇਵਾਰੀ ਕਿਵੇਂ ਵੱਖਰੀ ਹੋ ਸਕਦੀ ਹੈ।

👉 ਇਰਾਦਾ (Intention), ਹਾਲਾਤ ਅਤੇ ਕਾਨੂੰਨੀ ਪ੍ਰਾਵਧਾਨ ਕਿਸੇ ਵੀ ਕੇਸ ਵਿੱਚ ਬਹੁਤ ਮਹੱਤਵ ਰੱਖਦੇ ਹਨ।

⚖️ ਪੂਰੀ ਜਾਣਕਾਰੀ ਲਈ ਵੀਡੀਓ ਜ਼ਰੂਰ ਦੇਖੋ।

18/08/2026

NDPS Act ਬਾਰੇ Special Legal Awareness ⚖️

NDPS Act ਦੇ ਕੇਸ ਵਿੱਚ ਜ਼ਮਾਨਤ ਕਦੋਂ ਅਤੇ ਕਿਵੇਂ ਲਈ ਜਾ ਸਕਦੀ ਹੈ?
ਕਿਹੜੀਆਂ ਹਾਲਤਾਂ ਵਿੱਚ ਕਿਸੇ ਵਿਅਕਤੀ ਨੂੰ ਗਲਤ ਤਰੀਕੇ ਨਾਲ NDPS ਕੇਸ ਵਿੱਚ ਫਸਾਇਆ ਗਿਆ ਹੋਵੇ, ਤਾਂ ਉਹ ਆਪਣਾ ਬਚਾਅ ਕਰਕੇ ਜ਼ਮਾਨਤ ਕਿਵੇਂ ਲੈ ਸਕਦਾ ਹੈ?

ਇਸ ਵੀਡੀਓ ਵਿੱਚ ਜਾਣੋ:

🔹 NDPS Act ਵਿੱਚ Bail ਲਈ ਕਿਹੜੇ ਕਾਨੂੰਨੀ Points ਮਹੱਤਵਪੂਰਨ ਹਨ?
🔹 ਜੇਕਰ ਕੇਸ ਝੂਠਾ ਜਾਂ ਗਲਤ ਤਰੀਕੇ ਨਾਲ ਦਰਜ ਹੋਇਆ ਹੋਵੇ ਤਾਂ ਉਸਨੂੰ ਕਿਵੇਂ Challenge ਕੀਤਾ ਜਾ ਸਕਦਾ ਹੈ?
🔹 Commercial Quantity ਅਤੇ Non-Commercial Quantity ਵਿੱਚ ਕੀ ਅੰਤਰ ਹੈ?
🔹 ਕਿਹੜੀਆਂ ਹਾਲਤਾਂ ਵਿੱਚ NDPS Act ਦੀਆਂ ਸਖ਼ਤ Bail Conditions ਲਾਗੂ ਹੁੰਦੀਆਂ ਹਨ?
🔹 Bail ਲਈ Court ਦੇ ਸਾਹਮਣੇ ਕਿਹੜੀਆਂ ਗੱਲਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਜ਼ਰੂਰੀ ਹੈ?

⚖️ NDPS Act ਨਾਲ ਜੁੜੀ ਇਹ Special Legal Awareness Video ਪੂਰੀ ਜ਼ਰੂਰ ਦੇਖੋ।

ਇਹ ਵੀਡੀਓ ਸਿਰਫ਼ Legal Awareness ਲਈ ਹੈ। ਹਰ ਕੇਸ ਦੇ Facts ਅਤੇ Circumstances ਵੱਖਰੇ ਹੁੰਦੇ ਹਨ।

15/08/2026

ਜਮਾਨਤ (Bail) ਕਦੋ ਲਾਉਣੀ ਚਾਹੀਦੀ ਹੈ? — ਪੂਰੀ ਜਾਣਕਾਰੀ ⚖️

ਜਮਾਨਤ ਕਦੋਂ ਲੈਣੀ ਚਾਹੀਦੀ ਹੈ? ਕਿਹੜੇ ਕੇਸਾਂ ਵਿੱਚ ਜਮਾਨਤ ਮਿਲਣ ਦੀ ਸੰਭਾਵਨਾ ਹੁੰਦੀ ਹੈ? ਜਮਾਨਤ ਲਈ ਅਦਾਲਤ ਕਿਹੜੇ ਮੁੱਖ ਪੁਆਇੰਟਾਂ ਨੂੰ ਧਿਆਨ ਵਿੱਚ ਰੱਖਦੀ ਹੈ? ਅਤੇ ਜਮਾਨਤ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?

ਇਸ ਵੀਡੀਓ ਵਿੱਚ Bail ਨਾਲ ਜੁੜੀ ਪੂਰੀ ਜਾਣਕਾਰੀ ਸੌਖੇ ਤਰੀਕੇ ਨਾਲ ਸਮਝਾਈ ਗਈ ਹੈ—
✅ ਜਮਾਨਤ ਕਦੋਂ ਲੈਣੀ ਚਾਹੀਦੀ ਹੈ
✅ Regular Bail ਅਤੇ Anticipatory Bail
✅ ਕਿਹੜੇ ਤੱਥ ਜਮਾਨਤ ਲਈ ਮਹੱਤਵਪੂਰਨ ਹਨ
✅ ਕਿਹੜੇ ਮਾਮਲਿਆਂ ਵਿੱਚ ਜਮਾਨਤ ਦੀ ਸੰਭਾਵਨਾ ਵੱਧ ਹੋ ਸਕਦੀ ਹੈ
✅ ਅਦਾਲਤ ਕਿਹੜੇ ਪੁਆਇੰਟਾਂ ਨੂੰ ਵੇਖਦੀ ਹੈ
✅ ਜਮਾਨਤ ਲਈ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ

📌 ਇਹ ਵੀਡੀਓ Legal Awareness ਲਈ ਹੈ। ਹਰ ਕੇਸ ਦੇ ਤੱਥ ਵੱਖਰੇ ਹੁੰਦੇ ਹਨ, ਇਸ ਲਈ ਆਪਣੇ ਮਾਮਲੇ ਵਿੱਚ ਯੋਗ ਵਕੀਲ ਤੋਂ ਕਾਨੂੰਨੀ ਸਲਾਹ ਜ਼ਰੂਰ ਲਓ।

13/08/2026

ਕੀ ਹੁੰਦੀ ਹੈ P.O. (Proclaimed Offender)? ⚖️

ਕਿਸੇ ਵਿਅਕਤੀ ਨੂੰ P.O. ਕਦੋਂ ਤੇ ਕਿਹੜੀ ਕਾਨੂੰਨੀ ਪ੍ਰਕਿਰਿਆ ਰਾਹੀਂ ਘੋਸ਼ਿਤ ਕੀਤਾ ਜਾਂਦਾ ਹੈ? ਇਸ ਤੋਂ ਬਾਅਦ ਉਸ ਵਿਅਕਤੀ ਕੋਲ ਕੀ ਕਾਨੂੰਨੀ ਰਾਹ ਹੁੰਦੇ ਹਨ ਅਤੇ P.O. ਦੀ ਸਥਿਤੀ ਨੂੰ ਕਿਵੇਂ ਖਤਮ ਕਰਵਾਇਆ ਜਾ ਸਕਦਾ ਹੈ?

ਇਸ ਵੀਡੀਓ ਵਿੱਚ P.O. ਨਾਲ ਸਬੰਧਤ ਪੂਰੀ ਪ੍ਰਕਿਰਿਆ, ਇੱਕ ਕੇਸ ਦੀ ਉਦਾਹਰਨ ਰਾਹੀਂ ਸਮਝਾਈ ਗਈ ਹੈ ਕਿ ਇੱਕ ਵਿਅਕਤੀ ਕਿਵੇਂ P.O. ਹੋਇਆ ਅਤੇ ਉਸ ਤੋਂ ਬਾਅਦ ਉਸਦਾ ਕਾਨੂੰਨੀ ਹੱਲ ਕੀ ਹੋ ਸਕਦਾ ਹੈ।

📌 ਵੀਡੀਓ ਪੂਰੀ ਦੇਖੋ ਅਤੇ P.O. ਬਾਰੇ ਮਹੱਤਵਪੂਰਨ ਕਾਨੂੰਨੀ ਜਾਣਕਾਰੀ ਪ੍ਰਾਪਤ ਕਰੋ।

⚖️ Legal Awareness | Know Your Rights

13/08/2026

⚖️ ਕੇਸ ਟ੍ਰਾਂਸਫਰ ਕਿਵੇਂ ਕਰਵਾਇਆ ਜਾ ਸਕਦਾ ਹੈ?

ਕੀ ਇੱਕ ਅਦਾਲਤ ਤੋਂ ਦੂਜੀ ਅਦਾਲਤ ਵਿੱਚ ਕੇਸ ਟ੍ਰਾਂਸਫਰ ਹੋ ਸਕਦਾ ਹੈ?
ਕੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਂ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਕੇਸ ਟ੍ਰਾਂਸਫਰ ਕਰਵਾਇਆ ਜਾ ਸਕਦਾ ਹੈ?

ਇਸ ਵੀਡੀਓ ਵਿੱਚ ਜਾਣੋ ਕੇਸ ਟ੍ਰਾਂਸਫਰ ਦੀ ਪੂਰੀ ਕਾਨੂੰਨੀ ਪ੍ਰਕਿਰਿਆ, ਕਿਹੜੀ ਅਦਾਲਤ ਕੋਲ ਟ੍ਰਾਂਸਫਰ ਦੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ, ਕਿਹੜੇ ਆਧਾਰਾਂ ’ਤੇ ਕੇਸ ਟ੍ਰਾਂਸਫਰ ਹੋ ਸਕਦਾ ਹੈ ਅਤੇ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਕੇਸ ਟ੍ਰਾਂਸਫਰ ਕਰਵਾਉਣ ਦਾ ਕੀ ਕਾਨੂੰਨੀ ਤਰੀਕਾ ਹੈ।

📌 ਇੱਕ ਅਦਾਲਤ ਤੋਂ ਦੂਜੀ ਅਦਾਲਤ — ਕੇਸ ਟ੍ਰਾਂਸਫਰ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ।

⚖️ Legal Awareness | Know Your Rights

12/08/2026

⚖️ Power of Attorney (ਪਾਵਰ ਆਫ਼ ਅਟਾਰਨੀ) ਕੀ ਹੁੰਦੀ ਹੈ?

ਕੀ ਤੁਸੀਂ ਜਾਣਦੇ ਹੋ ਕਿ ਕੋਈ ਵਿਅਕਤੀ ਆਪਣੀ ਗੈਰਹਾਜ਼ਰੀ ਵਿੱਚ ਆਪਣੇ ਵੱਲੋਂ ਕੁਝ ਕਾਨੂੰਨੀ ਜਾਂ ਹੋਰ ਕੰਮ ਕਰਨ ਲਈ ਕਿਸੇ ਹੋਰ ਵਿਅਕਤੀ ਨੂੰ ਅਧਿਕਾਰ ਦੇ ਸਕਦਾ ਹੈ? ਇਸਨੂੰ Power of Attorney ਕਿਹਾ ਜਾਂਦਾ ਹੈ।

📌 Power of Attorney ਕਿੰਨੇ ਪ੍ਰਕਾਰ ਦੀ ਹੁੰਦੀ ਹੈ?
🔹 General Power of Attorney (GPA)
🔹 Special Power of Attorney (SPA)
🔹 ਕਿਹੜੀ Power of Attorney ਕਿਹੜੇ ਕੰਮ ਲਈ ਵਰਤੀ ਜਾਂਦੀ ਹੈ?

🏛️ ਕੇਸਾਂ ਵਿੱਚ Power of Attorney ਦੀ ਵਰਤੋਂ ਕਿਵੇਂ ਹੁੰਦੀ ਹੈ?
📄 ਕਿਸੇ ਦੀ ਗੈਰਹਾਜ਼ਰੀ ਵਿੱਚ ਕਿਹੜੇ ਕੰਮ ਕੀਤੇ ਜਾ ਸਕਦੇ ਹਨ?
⚖️ Court case ਵਿੱਚ ਇਸਦੀ ਕੀ ਭੂਮਿਕਾ ਹੁੰਦੀ ਹੈ?
❓ ਕੀ Power of Attorney Holder ਹਰ ਕੰਮ ਕਰ ਸਕਦਾ ਹੈ?

ਇਸ ਵੀਡੀਓ ਵਿੱਚ ਜਾਣੋ Power of Attorney ਨਾਲ ਜੁੜੀ ਜ਼ਰੂਰੀ Legal Information ਅਤੇ ਇਸਦੀ Court Cases ਵਿੱਚ ਵਰਤੋਂ।

⚠️ ਇਹ ਵੀਡੀਓ ਸਿਰਫ਼ Legal Awareness ਲਈ ਹੈ। ਹਰ ਮਾਮਲੇ ਦੇ ਤੱਥ ਅਤੇ ਕਾਨੂੰਨੀ ਸਥਿਤੀ ਵੱਖਰੀ ਹੋ ਸਕਦੀ ਹੈ।

12/08/2026

📌 ਕੇਸ ਦੀ ਡੇਟ ਬਹੁਤ ਲੰਬੀ ਪੈ ਰਹੀ ਹੈ? ਕੀ ਸੁਣਵਾਈ ਜਲਦੀ ਕਰਵਾਈ ਜਾ ਸਕਦੀ ਹੈ?

ਜੇ ਤੁਹਾਡੇ ਕੇਸ ਵਿੱਚ ਕੋਈ ਅਰਜੈਂਟ ਜਾਂ ਐਮਰਜੈਂਸੀ ਸਥਿਤੀ ਹੈ ਅਤੇ ਆਮ ਡੇਟ ਬਹੁਤ ਅੱਗੇ ਦੀ ਮਿਲ ਰਹੀ ਹੈ, ਤਾਂ ਕੁਝ ਹਾਲਾਤਾਂ ਵਿੱਚ ਅਦਾਲਤ ਦੇ ਸਾਹਮਣੇ Urgent Hearing / Early Hearing ਲਈ Application ਲਗਾਈ ਜਾ ਸਕਦੀ ਹੈ।

ਇਸ Application ਵਿੱਚ ਅਦਾਲਤ ਨੂੰ ਦੱਸਿਆ ਜਾਂਦਾ ਹੈ ਕਿ ਕੇਸ ਦੀ ਸੁਣਵਾਈ ਜਲਦੀ ਕਰਵਾਉਣ ਦੀ ਲੋੜ ਕਿਉਂ ਹੈ ਅਤੇ ਦੇਰੀ ਨਾਲ ਕੀ ਨੁਕਸਾਨ ਜਾਂ ਮੁਸ਼ਕਲ ਪੈਦਾ ਹੋ ਸਕਦੀ ਹੈ।

🏛️ Application ਕਿਹੜੀ Court ਵਿੱਚ ਲੱਗੇਗੀ?
⏰ Court ਕਿਹੜੀਆਂ Situations ਵਿੱਚ Early Hearing ਦੇ ਸਕਦੀ ਹੈ?

ਇਸ ਵੀਡੀਓ ਵਿੱਚ ਜਾਣੋ Urgent/Early Hearing Application ਦੀ ਪੂਰੀ ਪ੍ਰਕਿਰਿਆ।

⚠️ ਇਹ ਵੀਡੀਓ ਸਿਰਫ਼ Legal Awareness ਲਈ ਹੈ। ਹਰ ਕੇਸ ਦੇ ਤੱਥ ਅਤੇ ਹਾਲਾਤ ਵੱਖਰੇ ਹੁੰਦੇ ਹਨ।

10/08/2026

⚖️ ਪੁਲਿਸ ਵੱਲੋਂ Section ਲੱਗਣਾ = ਦੋਸ਼ੀ ਸਾਬਤ ਹੋਣਾ ਨਹੀਂ!

ਕਿਸੇ ਵੀ ਵਿਅਕਤੀ ਖ਼ਿਲਾਫ਼ ਪੁਲਿਸ ਵੱਲੋਂ ਜਿਹੜੀਆਂ Sections ਲਗਾਈਆਂ ਜਾਂਦੀਆਂ ਹਨ, ਹਰ Section ਦੀ ਆਪਣੀ ਵੱਖਰੀ ਪਰਿਭਾਸ਼ਾ ਅਤੇ ਕਾਨੂੰਨੀ ਤੱਤ ਹੁੰਦੇ ਹਨ।

ਸਿਰਫ਼ FIR ਵਿੱਚ ਕੋਈ Section ਲੱਗ ਜਾਣ ਨਾਲ ਇਹ ਨਹੀਂ ਮੰਨਿਆ ਜਾਂਦਾ ਕਿ ਵਿਅਕਤੀ ਉਸ ਅਪਰਾਧ ਦਾ ਦੋਸ਼ੀ ਸਾਬਤ ਹੋ ਗਿਆ ਹੈ।

ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਜਾਂਦਾ ਹੈ, ਜਿੱਥੇ Charge ਦਾ ਪੜਾਅ ਆਉਂਦਾ ਹੈ। ਅਦਾਲਤ ਰਿਕਾਰਡ ਅਤੇ ਉਪਲਬਧ ਸਮੱਗਰੀ ਨੂੰ ਦੇਖ ਕੇ ਤੈਅ ਕਰਦੀ ਹੈ ਕਿ ਕਿਹੜੇ ਦੋਸ਼ਾਂ ’ਤੇ ਅੱਗੇ ਕਾਰਵਾਈ ਬਣਦੀ ਹੈ।

ਇਸ ਲਈ ਹਰੇਕ Section ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ FIR ਵਿੱਚ ਲਗਾਈ ਗਈ ਹਰ Section ਦਾ ਲਾਗੂ ਹੋਣਾ ਅਤੇ ਉਸਦੇ ਕਾਨੂੰਨੀ ਤੱਤਾਂ ਦੀ ਪੂਰਤੀ ਵੱਖਰੇ ਤੌਰ ’ਤੇ ਦੇਖੀ ਜਾਂਦੀ ਹੈ।

📌 ਕਾਨੂੰਨ ਨੂੰ ਜਾਣੋ, ਆਪਣੇ ਅਧਿਕਾਰਾਂ ਨੂੰ ਸਮਝੋ।

⚖️ Legal Awareness | Know Your Rights

Address

Chandigarh

Website

Alerts

Be the first to know and let us send you an email when Legal Knowledge posts news and promotions. Your email address will not be used for any other purpose, and you can unsubscribe at any time.

Shortcuts

Share