Adv Jagdeep Singh Jawanda

Adv Jagdeep Singh Jawanda PUNJAB & HARYANA HIGH COURT CHANDIGARH
(1)

ਕਾਨੂੰਨ ਨੂੰ ਪਵਿੱਤਰਤਾ ਤੱਦ ਤੱਕ ਹੀ ਬਣੀ ਰਹੀ ਸਕਦੀ ਹੈ, ਜੱਦ ਤੱਕ ਉਹ ਲੋਕਾਂ ਦੀ ਇੱਛਾ ਦੀ ਅਭਿਵਿਅਕਤੀ ਕਰੇ।
23/03/2023

ਕਾਨੂੰਨ ਨੂੰ ਪਵਿੱਤਰਤਾ ਤੱਦ ਤੱਕ ਹੀ ਬਣੀ ਰਹੀ ਸਕਦੀ ਹੈ, ਜੱਦ ਤੱਕ ਉਹ ਲੋਕਾਂ ਦੀ ਇੱਛਾ ਦੀ ਅਭਿਵਿਅਕਤੀ ਕਰੇ।

16/03/2023
ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਅਮਰੀਕਾ ਦੇ ਸੈਕਟਰੀ ਐਨਟੋਨੀ ਬਲੀਕਨ ਵਿਚਕਾਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਤੇ ਹੋਈ ਗੱਲਬਾਤ ਦੌਰਾਨ ਭਾਰਤ ਨ...
15/04/2022

ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਅਮਰੀਕਾ ਦੇ ਸੈਕਟਰੀ ਐਨਟੋਨੀ ਬਲੀਕਨ ਵਿਚਕਾਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਤੇ ਹੋਈ ਗੱਲਬਾਤ ਦੌਰਾਨ ਭਾਰਤ ਨੂੰ ਇਹ ਕਹਿ ਕਿ ਝਾੜ ਪਾਈ ਗਈ ਕਿ ਭਾਰਤ ਵੀ ਪਾਕਿਸਤਾਨ, ਸਾਊਦੀ ਅਰਬ, ਤੇ ਚੀਨ ਵਰਗੇ ਉਹਨਾਂ ਦੇਸ਼ਾਂ ਦੀ ਕਤਾਰ ਚ ਹੈ ਜਿਥੇ ਮਨੁੱਖੀ ਅਧਿਕਾਰਾਂ ਦਾ ਸਭ ਤੋ ਵੱਧ ਘਾਣ ਸਰਕਾਰ ਦੁਆਰਾ ਤੇ ਪੁਲਸ ਪ੍ਰਸ਼ਾਸਨ, ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ |
USCIRF ਨੇ ਭਾਰਤ ਨੂੰ country of Particular Concern ਦੇ ਦਾਇਰੇ ਚ ਰੱਖਿਆ ਹੈ ਜਿਸ ਵਿੱਚ ਚੀਨ, ਪਾਕਿਸਤਾਨ ਤੇ ਸਾਊਦੀ ਅਰਬ ਵਰਗੇ ਕੱਟੜ ਮਨੁੱਖੀ ਅਧਿਕਾਰ ਵਿਰੋਧੀ ਦੇਸ਼ ਹਨ | ਅਮਰੀਕਾ ਦੋ ਵਾਰ ਭਾਰਤ ਦੀ ਸਿਫਾਰਿਸ਼ ਰੱਦ ਕਰ ਚੁੱਕਾ ਹੈ ਤੇ ਭਾਰਤ ਨੂੰ ਰੈੱਡ ਲਿਸਟ ਦੀ ਸੂਚੀ ਤੋ ਨੀਚੇ ਰੱਖਿਆ ਗਿਆ ਹੈ | ਜੋ ਕਿ ਭਾਰਤੀ ਸਿਆਸਤਦਾਨਾਂ ਲਈ ਸ਼ਰਮਨਾਕ ਹੈ |

ਪੰਜਾਬ, ਪੰਜਾਬੀ, ਪੰਜਾਬੀਅਤ Being a lawyer is not merely a vocation. It is a public trust, and each of us has an obligation ...
02/01/2022

ਪੰਜਾਬ, ਪੰਜਾਬੀ, ਪੰਜਾਬੀਅਤ
Being a lawyer is not merely a vocation. It is a public trust, and each of us has an obligation to give back to our communities.

25/12/2021

ਵੀਹ ਸੌ ਬਾਈ ਚ ਪੰਜਾਬ ਚ ਵਿਧਾਨ ਸਭਾ ਦੀ ਚੋਣਾਂ ਹੋਣੀਆਂ ਨੇ ਜਿਸਦੇ ਚਲਦੇ ਹਰ ਪਾਰਟੀ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ | ਬਜਾਏ ਲੋਕਾ ਦੇ ਮੁੱਦੇ ਵਿਚਾਰਨ ਦੀ ਜਗਾਹ ਹਰ ਪਾਰਟੀ ਇਕ ਦੂਜੇ ਤੇ ਚਿਕੜ ਸਿੱਟ ਰਹੀ ਹੈ ਭਾਵੇਂ ਉਹਨਾਂ ਨੂੰ ਨੀਵੇਂ ਪੱਧਰ ਦੀ ਬੋਲਬਾਣੀ ਕਿਉਂ ਨਾ ਵਰਤਣੀ ਪਵੇ |
1. ਜੇ ਨਵਜੋਤ ਸਿੱਧੂ ਦੀ ਗੱਲ ਕਰਾ ਤਾ ਉਹ ਨਿਰਾ ਗੱਲਾਂ ਦਾ ਕੜਾਹ ਬਣਾ ਰਿਹਾ| ਬਜਾਏ ਇਹ ਦੱਸਣ ਦੇ ਕਿ ਹੁਣ ਤੱਕ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਕੀ ਜਾਂ ਬੇਰੁਜਗਾਰੀ ਜਾਂ ਨਸ਼ਾ ਖ਼ਤਮ ਕਿਸ ਹੱਦ ਤੱਕ ਹੋਇਆ, ਉਹ ਬਸ ਇਹੀ ਮਸਾਲੇ ਲਾ ਲਾ ਦੱਸ ਰਿਹਾ ਕਿ ਮਜੀਠੀਆ ਮੇਰੇ ਲਈ ਸੂਪ ਲੈਕੇ ਆਉਂਦਾ ਸੀ ਤੇ ਮਜੀਠੀਆ ਸੁਖਬੀਰ ਦਾ ਸਾਲਾ ਤੇ ਹਰਸਿਮਰਤ ਓਹਦੀ ਭੈਣ ਜੋ ਕਿ ਹਰ ਪੰਜਾਬੀ ਨੂੰ ਪਤਾ ਪਰ ਫੇਰ ਵੀ ਅਸੀ ਬੜੇ ਗੌਰ ਨਾਲ ਓਹਦੇ ਬਿਨਾਂ ਸਿਰ ਪੈਰ ਦੇ ਭਾਸ਼ਣ ਸੁਣ ਖੁਸ਼ ਹੋ ਰਹੇ ਹਾਂ ਕਿ ਉਹ ਮਜੀਠੀਆ ਨੂੰ ਬੋਲ ਰਿਹਾ ਬਸ ਇਸਤੋ ਜ਼ਿਆਦਾ ਕੁਛ ਨੀ |
2. ਹਾਲ ਚ ਹੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਸੀ ਤੇ ਉਹਨਾਂ ਆਪਦੇ ਭਾਸ਼ਣ ਚ ਕਿਹਾ ਕਿ cm ਚੰਨੀ ਉਹਨਾਂ ਨੂੰ ਕਹਿ ਰਹੇ ਕਿ ਉਹ ਕੱਪੜੇ vdia ਨੀ ਪਾਉਂਦਾ ਤੇ ਉਹਨਾਂ ਜਵਾਬ ਦਿੰਦੇ ਕਿਹਾ ਕਿ ਚੰਨੀ ਨੇ ਕੀ ਓਹਨੂੰ ਕੁੜੀ ਦੇਣੀ ਆ ਹੁਣ ਤੁਸੀ ਸੋਚੋ ਰਾਜਨੀਤੀ ਦਾ ਪੱਧਰ ਇੰਨਾ ਨੀਵਾਂ ਤਾ ਕਦੇ ਨਹੀਂ ਸੀ ਤੇ ਜੇ ਗੱਲ ਕਰਾ ਤਾ cm ਚੰਨੀ ਦੀ ਦੀ ਉਹਨਾਂ ਵੀ ਕਹਿਣ ਚ ਕਸਰ ਨਾ ਛੱਡੀ ਕਿ ਕੇਜਰੀਵਾਲ ਕੱਪੜੇ ਸਹੀ ਨੀ ਪਾਉਂਦਾ ਇਹ ਕਿਸ ਤਰਾ ਦੀ ਰਾਜਨੀਤੀ ਆ| ਤੁਸੀ ਨਿਜ਼ੀ ਜ਼ਿੰਦਗੀ ਚ ਕੀ ਕਰਦੇ ਕੀ ਨਹੀ ਇਹ ਰਾਜਨੀਤੀ ਦਾ ਹਿੱਸਾ ਨੀ ਹੋਣਾ ਚਾਹੀਦਾ | ਭਗਵੰਤ ਮਾਨ ਨੂੰ ਸ਼ਰਾਬੀ ਕਹਿਣਾ ਵੀ ਕੋਈ ਸ਼ਾਬਾਸ਼ੀ ਦੀ ਗੱਲ ਨਹੀ ਬਾਕੀ ਪਾਰਟੀਆਂ ਲਈ |
3. ਮਜੀਠੀਆ ਤੇ ਪਰਚਾ ਦੇਣਾ ਵੀ ਇਕ ਤਰਾਂ ਦੀ ਪੌਲੀਟਿਕਸ ਆ| ਮਜੀਠੀਆ ਨੂੰ ਦੋਸ਼ੀ ਸਾਬਿਤ ਕਰਨਾ ਜਾਂ ਨਾ ਕਰਨਾ ਮਾਨਯੋਗ ਅਦਾਲਤਾਂ ਦਾ ਕੰਮ ਹੈ ਪਰ ਕੀ ਅਕਾਲੀ ਸਰਕਾਰ ਤੋ ਬਾਅਦ ਨਸ਼ਾ ਨਹੀ ਵਿਕਿਆ ਪੰਜਾਬ ਚ?
--)ਹੁਣ ਕੁਛ ਮੂਲ ਮੁੱਦੇ ਵੀ ਵਿਚਾਰ ਲੈਂਦੇ ਆ|
-ਕੀ ਨਸ਼ਾ ਬੇਰੁਜਗਾਰੀ ਦੀ ਦਰ ਘਟੀ?
-ਕੀ ਪਿੰਡਾਂ ਦੇ ਲੋਕਾ ਚ ਗਰੀਬ ਤਬਕੇ ਦੇ ਲੋਕਾ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕੋਈ ਉਪਰਾਲਾ ਕੀਤਾ ਗਿਆ?
-ਕੀ ਗਰੀਬ ਕਿਸਾਨਾਂ ਦੀਆਂ ਖੁਦਖੁਸ਼ੀਆ ਰੋਕਣ ਲਈ ਕੋਈ ਅਹਿਮ ਕਦਮ ਚੁੱਕੇ ਗਏ |
-ਕੀ ਪਾਰਟੀਬਾਜ਼ੀ ਨੂੰ ਅਧਾਰ ਬਣਾ ਕਿ ਕੀਤੇ ਗਏ ਨਜਾਇਜ਼ ਪਰਚੇ ਰੁਕੇ?
ਸਿਰਫ ਪਿੰਡਾਂ ਚ ਗਲ਼ੀਆਂ ਨਾਲ਼ੀਆਂ ਪੁੱਟ ਕਿ ਸਵਾਰ ਦੇਣੀਆਂ ਨੂੰ ਤਰੱਕੀ ਨੀ ਕਿਹਾ ਜਾਂਦਾ ਜਾਂ ਵਿਧਾਇਕ ਵੱਲੋਂ ਵਿਆਹ,ਭੋਗ ਚ ਸ਼ਿਰਕਤ ਕਰਨ ਨੂੰ ਵੀ ਤਰੱਕੀ ਨਹੀ ਕਿਹਾ ਜਾਂਦਾ| ਹਲਕੇ ਦੇ ਕੰਮ ਬੋਲਣੇ ਚਾਹੀਦੇ |ਕਿਉਂ ਅੱਜ ਤੱਕ ਪਿੰਡਾਂ ਦੇ ਗਰੀਬ ਲੋਕਾ ਦੇ ਹੱਥਾਂ ਚ ਪੱਲੀ ਦਾਤੀਆਂ ਨੀ ਨਿਕਲ ਸਕੀਆ ਕਿਉਂ ਗਰੀਬ ਕਿਸਾਨਾਂ ਦੇ ਗਲਾਂ ਚ ਫਾਂਸੀ ਦੇ ਰੱਸੇ ਨੀ ਨਿਕਲ ਸਕੇ | ਜਿਸ ਤਬਕੇ ਨੂੰ ਰੋਜ ਦੀ ਰੋਟੀ ਦੀ ਫਿਕਰ ਆ ਓਹਨੇ ਕਦੇ ਨੀ ਸੋਚ ਸਕਣਾ ਕਿ ਪੰਜਾਬ ਦਾ ਪਾਣੀ ਦਾ ਪੱਧਰ ਘੱਟ ਰਿਹਾ, ਓਹਨੇ ਕਦੇ ਇਹ ਵੀ ਨੀ ਸੋਚਣਾ ਪੰਜਾਬ ਨੂੰ ਆਮਦਨ ਕਿੰਨੀ ਤੇ ਕੌਣ ਓਹਦੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਓਹਨੂੰ ਤਾ ਬਸ ਆਪਣੀ ਰੋਟੀ ਫਿਕਰ ਆ ਤੇ ਇਸੇ ਚੱਕਰ ਨੂੰ ਓਹਨੂੰ ਫਸਾ ਕਿ ਸੋਚਣ ਦਾ ਵੇਹਲ ਹੀ ਨੀ ਦਿੱਤਾ ਜਾ ਰਿਹਾ ਤੇ ਓਹਨੂੰ ਸਵਾਲ ਚੁੱਕਣ ਜੋਗਾ ਛਡਿਆ ਹੀ ਨੀ ਨਹੀ ਕਿਸੇ ਪਾਸਿਓ |
ਸੋ ਚੋਣਾਂ ਚ ਹਲੇ ਟਾਈਮ ਹੈ ਸੋਚ ਸਮਝ ਕਿ ਸਰਕਾਰ ਚੁਣ ਨੀ ਤੁਹਾਡੇ ਹੱਥ ਆ | ਸਾਨੂੰ ਪਤਾ ਹੋਣਾ ਚਾਹੀਦਾ ਅਸੀ ਸਰਪੰਚ ਤੋ ਕੀ ਮੰਗ ਕਰ ਸਕਦੇ ਆ, ਅਸੀ ਇਲਾਕਾ ਵਿਧਾਇਕ ਤੋ ਕੀ ਮੰਗ ਕਰ ਸਕਦੇ ਆ | ਪੰਜਾਬ ਦੀ ਭਲਾਈ ਲਈ ਹਰ ਇਕ ਪੰਜਾਬੀ ਨੂੰ ਵਚਨਵੰਧ ਹੋਣਾ ਪਏ ਗਾ |
ਜਗਦੀਪ ਸਿੰਘ ਜਵੰਦਾ
ਐਡਵੋਕੇਟ

3 ਅਕਤੂਬਰ ਦੀ ਲਖੀਮਪੁਰ ਖੇੜੀ (ਯੂ ਪੀ ) ਦੀ ਜੋ ਘਟਨਾ ਹੋਈ ਸੀ ਉਸ ਚ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੂੰ 13 ਲੋਕਾ ਖਿਲ...
14/12/2021

3 ਅਕਤੂਬਰ ਦੀ ਲਖੀਮਪੁਰ ਖੇੜੀ (ਯੂ ਪੀ ) ਦੀ ਜੋ ਘਟਨਾ ਹੋਈ ਸੀ ਉਸ ਚ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੂੰ 13 ਲੋਕਾ ਖਿਲਾਫ ਰਿਪੋਟ ਦੇ ਦਿੱਤੀ ਹੈ ਉਹਨਾਂ ਆਪਣੀ ਰਿਪੋਟ ਵਿੱਚ ਕਿਹਾ ਕਿ ਜੋ ਇਹ ਘਟਨਾ ਹੋਈ ਸੀ ਇਹ ਚਾਣਚੱਕ ਨਹੀ ਹੋਈ ਇਹ ਯੋਜਨਾਵੰਦ ਤਰੀਕੇ ਨਾਲ ਕੀਤੀ ਗਈ ਸੀ | ਹੁਣ ਉਹਨਾਂ ਖਿਲਾਫ IPC ਧਾਰਾ 307,326,34, ਅਧੀਨ ਕੇਸ ਰਜਿਸਟਰ ਕਰਨ ਲਈ ਅਰਜ਼ੀ ਦਾਇਰ ਕੀਤੀ ਜਾ ਚੁੱਕੀ ਹੈ |

Justice For Punjab

07/12/2021

Address

Chandigarh
160002

Telephone

+919914938950

Website

Alerts

Be the first to know and let us send you an email when Adv Jagdeep Singh Jawanda posts news and promotions. Your email address will not be used for any other purpose, and you can unsubscribe at any time.

Contact The Business

Send a message to Adv Jagdeep Singh Jawanda:

Share


Other Chandigarh law practices

Show All
#}