15/07/2023
ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਰੇ ਰੌਚਕ ਤੱਥ
ਵਿਗਿਆਨਿਕ ਸਵਾਲ-ਜਵਾਬ ਅਤੇ ਰੋਚਕ ਜਾਣਕਾਰੀਆਂ
ਇੰਟਰਨੈਸ਼ਨਲ ਸਪੇਸ ਸਟੇਸ਼ਨ ( ISS ) ਧਰਤੀ ਦੀ Orbit ਵਿੱਚ ਸਥਿਤ ਇਕ ਉਪਗ੍ਰਹਿ ਜਾਂ ਪ੍ਰਯੋਗਸ਼ਾਲਾ ਹੈ ਜੋ ਇਸ ਲਈ ਬਣਾਈ ਗਈ ਹੈ ਤਾਂ ਜੋ ਵਿਗਿਆਨੀ ਇਸ ਵਿੱਚ ਰਹਿ ਕੇ ਲੰਬੇ ਸਮੇਂ ਤੱਕ ਅੰਤਰਿਕਸ਼ ਵਿੱਚ ਕੰਮ ਕਰ ਸਕਣ ਇਸ ਵਿੱਚ ਇੱਕ ਸਮੇਂ ਛੇ ਵਿਗਿਆਨੀ ਰਹਿ ਸਕਦੇ ਹਨ ਆਉ ਤੁਹਾਨੂੰ ਇਨਸਾਨ ਦੁਆਰਾ ਬਣਾਈ ਗਈ ਅਦਭੁਤ ਚੀਜ਼ ਦੇ ਬਾਰੇ ਕੁਝ ਹੈਰਾਨੀਜਨਕ ਗੱਲਾਂ ਅਤੇ ਰੌਚਕ ਤੱਥ ਦੱਸਦੇਂ ਹਾਂ
1. ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਗਿਆਨੀਆਂ ਦੁਆਰਾ ਹੁਣ ਤੱਕ ਬਣਾਈ ਗਈ ਸਭ ਤੋਂ ਮਹਿੰਗੀ ਚੀਜ਼ ਹੈ ਇਸ ਤੇ ਕੁਲ 160 ਅਰਬ ਡਾਲਰ ਦਾ ਖਰਚ ਆਇਆ ਹੈ ਇਹ ਰਕਮ ਇੰਨੀ ਜਿਆਦਾ ਹੈ ਕਿ ਇਸ ਨਾਲ 150 ਤੋਂ ਜਿਆਦਾ ਤਾਜ ਮਹਿਲ ਬਣਾਏ ਜਾ ਸਕਦੇ ਹਨ
2. ਸਪੇਸ ਸਟੇਸ਼ਨ 24 ਘੰਟੇ ਲਗਾਤਾਰ 27,600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਦੀ ਪਰਿਕਰਮਾ ਕਰਦਾ ਰਹਿੰਦਾ ਹੈ ਇਸ ਤਰਾਂ ਇਹ ਹਰ 92 ਮਿੰਟ ਵਿੱਚ ਧਰਤੀ ਦਾ ਇਕ ਚੱਕਰ ਲਗਾ ਲੈਂਦਾ ਹੈ ਅਤੇ 24 ਘੰਟਿਆਂ ਵਿੱਚ ਧਰਤੀ ਦੇ ਸਾਢੇ ਪੰਦਰਾਂ ਚੱਕਰ ਲਗਾ ਲੈਂਦਾ ਹੈ
3. ਸਪੇਸ ਸਟੇਸ਼ਨ ਧਰਤੀ ਤੋਂ 330 ਤੋਂ 435 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਇੰਨੀ ਘੱਟ ਉਚਾਈ ਤੇ ਕਈ ਵਾਰ ਸਾਫ ਆਸਮਾਨ ਵਿੱਚ ਨੰਗੀਆਂ ਅੱਖਾਂ ਨਾਲ ਵੀ ਦਿੱਸ ਜਾਂਦਾ ਹੈ ਇਸਦੀ ਲੋਕੇਸ਼ਨ ਦੇਖਣ ਲਈ ਨਾਸਾ ਨੇ ਇਕ ਵੈੱਬਸਾਈਟ ਵੀ ਜਾਰੀ ਕੀਤੀ ਹੈ ਜਿਸਦਾ ਨਾਮ ਹੈ
Spot The Station ...ਗੂਗਲ ਉੱਤੇ ਇਸ ਵੈੱਬਸਾਈਟ ਨੂੰ ਉਪਨ ਕਰਕੇ ਇਸਦੀ ਲੋਕੇਸ਼ਨ ਸਮਝ ਕੇ ਦੇਖ ਸਕਦੇ ਹੋ
4. ਸਪੇਸ ਸਟੇਸ਼ਨ ਨੂੰ 20 ਨਵੰਬਰ 1998 ਨੂੰ ਲਾਂਚ ਕੀਤਾ ਗਿਆ ਸੀ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸਦੇ ਹਿੱਸਿਆਂ ਨੂੰ 136 ਉਡਾਨਾਂ ਰਾਹੀਂ ਭੇਜਿਆ ਗਿਆ ਸੀ ਅਤੇ ਇਨ੍ਹਾਂ ਹਿਸਿਆਂ ਨੂੰ ਵਿਗਿਆਨੀਆਂ ਦੁਆਰਾ ਅੰਤਰਿਕਸ਼ ਵਿੱਚ ਹੀ ਜੋੜਿਆ ਗਿਆ ਸੀ
5. ਸਪੇਸ ਸਟੇਸ਼ਨ ਨੂੰ ਪਹਿਲਾਂ 2011 ਤੱਕ ਅੰਤਰਿਕਸ਼ ਵਿੱਚ ਰੱਖਣ ਦੀ ਗੱਲ ਕਹੀ ਗਈ ਸੀ ਪਰ ਬਾਅਦ ਵਿੱਚ ਇਹ ਤੈਅ ਕੀਤਾ ਗਿਆ ਕਿ ਇਸਦਾ ਇਸਤੇਮਾਲ 2020 ਤੱਕ ਕੀਤਾ ਜਾਵੇਗਾ ਪਰ ਹੁਣ ਇਸਨੂੰ 2024 ਤੱਕ ਇਸਤੇਮਾਲ ਕਰਨ ਦਾ ਫੈਸਲਾ ਲਿਆ ਹੈ 2024 ਤੋਂ ਬਾਅਦ ਰੂਸ ਦੇ ਰੋਕੇਟ ਦੁਆਰਾ ਧੱਕਾ ਲਗਾ ਕੇ ਪ੍ਰਸ਼ਾਤ ਮਹਾਂਸਾਗਰ ਵਿੱਚ ਸੁੱਟ ਦਿੱਤਾ ਜਾਵੇਗਾ
6. ਸਪੇਸ ਸਟੇਸ਼ਨ ਦਾ ਵਜ਼ਨ 4,19,455 ਕਿਲੋਗਰਾਮ ਹੈ ਇਸ ਤਰਾਂ ਇਹ ਵਿਗਿਆਨੀਆਂ ਦੁਆਰਾ ਅੰਤਰਿਕਸ਼ ਵਿੱਚ ਭੇਜੀ ਗਈ ਸਭ ਤੋਂ ਭਾਰੀ ਵਸਤੂ ਹੈ
7. ਸਪੇਸ ਸਟੇਸ਼ਨ ਦੀ ਲੰਬਾਈ 72.8 ਮੀਟਰ ,ਚੌੜਾਈ 108.5 ਮੀਟਰ ਅਤੇ ਉਚਾਈ 20 ਮੀਟਰ ਹੈ ਇਸ ਵਿੱਚ 6 ਬੈਡਰੂਮ ਤੋਂ ਜਿਆਦਾ ਜਗ੍ਹਾ ਰਹਿਣ ਦੇ ਲਾਇਕ ਹੈ
8. ਸਪੇਸ ਸਟੇਸ਼ਨ ਵਿੱਚ 2 ਬਾਥਰੂਮ ਅਤੇ ਇੱਕ ਜਿੰਮ ਵੀ ਹੈ ਜਿਸ ਵਿੱਚ ਕਸਰਤ ਕਰਕੇ ਵਿਗਿਆਨੀ ਆਪਣੇ ਸਰੀਰ ਨੂੰ ਫਿੱਟ ਰੱਖਦੇ ਹਨ ਕਿਉਂਕਿ ਅੰਤਰਿਕਸ਼ ਵਿੱਚ ਰਹਿਣ ਕਾਰਨ ਉਨਾਂ ਦੇ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ
9. ਸਪੇਸ ਸਟੇਸ਼ਨ ਉੱਤੇ ਹੁਣ ਤੱਕ 15 ਦੇਸ਼ਾਂ ਦੇ 200 ਤੋਂ ਜਿਆਦਾ ਵਿਗਿਆਨੀ ਜਾ ਚੁੱਕੇ ਹਨ ਜਿਸ ਵਿੱਚ ਭਾਰਤ ਦੀ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਵੀ ਇਸ ਵਿੱਚ ਖੋਜ ਕਾਰਜ ਕਰ ਚੁੱਕੀਆਂ ਹਨ
10. ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਕਲਪਨਾ ਚਾਵਲਾ ਅਤੇ ਉਸਦੇ ਸਾਥੀ ਯਾਤਰੀਆਂ ਦੀ ਮੌਤ ਜਿਸ ਅੰਤਰਿਕਸ਼ ਜਹਾਜ਼ ਵਿੱਚ ਵਿਸਫੋਟ ਕਾਰਨ ਹੋਈ ਸੀ ਉਹ ਸਪੇਸ ਸਟੇਸ਼ਨ ਤੋਂ ਹੀ ਵਾਪਿਸ ਆ ਰਿਹਾ ਸੀ
11. ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਸਫ਼ਲਤਾਪੂਰਕ ਪੱਤੇਦਾਰ ਸਲਾਦ ਵੀ ਉਗਾਇਆ ਜਾ ਚੁੱਕਾ ਹੈ ਸਟੇਸ਼ਨ ਤੇ ਮੌਜੂਦ ਵਿਗਿਆਨੀਆਂ ਨੇ ਸਲਾਦ ਨੂੰ ਅੱਧਾ ਖਾ ਲਿਆ ਸੀ ਅਤੇ ਅੱਧਾ ਸੁਰੱਖਿਅਤ ਰੱਖ ਲਿਆ ਸੀ ਤਾਂ ਕਿ ਧਰਤੀ ਤੇ ਲੈਜਾ ਕੇ ਇਸਦਾ ਵਿਗਿਆਨਿਕ ਵਿਸ਼ਲੇਸ਼ਣ ਕੀਤਾ ਜਾ ਸਕੇ
12. ਸਪੇਸ ਸਟੇਸ਼ਨ ਨੂੰ ਬਣਾਉਣ ਵਿੱਚ ਅਮਰੀਕਾ ਰੂਸ ਕਨਾਡਾ ਜਾਪਾਨ ਅਤੇ ਯੂਰਪੀਅਨ ਸਪੇਸ ਏਜੰਸੀ ਦੇ ਗਿਆਰਾਂ ਦੇਸ਼ Belgium, Denmark, France, Switzerland, Germany, Italy, Netherlands, Norway, Spain, Sweden ਅਤੇ United kingdom ਨੇ ਆਪਣਾ ਯੋਗਦਾਨ ਦਿੱਤਾ ਹੈ