Lukesh Garg - Advocate

Lukesh Garg - Advocate Civil and Criminal Lawyer

Thankyou DBA BATHINDA for appointing me as Executive❣️
23/01/2024

Thankyou DBA BATHINDA for appointing me as Executive❣️

ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ 🙏🏻 ❣️
27/11/2023

ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ 🙏🏻
❣️

05/05/2023

ਦੁਨੀਆਂ ਚ ਲਗਭਗ 300 ਧਰਮ ਨੇ,
ਆਸਤਿਕ 299 ਧਰਮਾਂ ਨੂੰ ਨਹੀਂ ਮੰਨਦੇ,
ਅਤੇ ਨਾਸਤਿਕ 300 ਨੂੰ ਨਹੀਂ ਮੰਨਦੇ !
ਦੋਨਾਂ ਚ ਬੱਸ ਇਹੀ ਫ਼ਰਕ ਹੈ !!!

01/01/2023

01/10/2022

ਮਦਰਾਸ ਹਾਈਕੋਰਟ ਨੇ ਆਪਣੇ ਹੁਕਮ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਪਤੀ ਜਦੋਂ ਬੱਚੇ ਨੂੰ ਮਿਲਣ ਜਾਂਦਾ ਹੈ ਤਾਂ ਪਤਨੀ ਨੂੰ ਅਲੱਗ ਹੋਏ ਪਤੀ ਨੂੰ ਚਾਹ-ਨਾਸ਼ਤਾ ਦੇਣਾ ਲਾਜ਼ਮੀ ਹੈ।

23/09/2022

ਸ਼ਰਾਬ ਵਿੱਚੋਂ 21000 ਕਰੋੜ ਬਚੂ…
ਫਲਾਣੇ ਵਿੱਚੋਂ 32000 ਕਰੋੜ ਬਚੂ…
ਢਕਾਣੇ ਵਿੱਚੋਂ 27000 ਕਰੋੜ ਬਚੂ…
ਇਨਕਲਾਬੀ ਮੁੱਖ ਮੰਤਰੀ ਨੇ ਸਾਰਾ ਹਿਸਾਬ ਕਿਤਾਬ ਲਾਕੇ ਆਖਿਰ ਵਰਲਡ ਬੈਂਕ ਤੋਂ 150 ਮਿਲੀਅਨ ਡਾਲਰ ਦਾ ਕਰਜ਼ਾ ਚੁੱਕ ਹੀ ਲਿਆ !!!

ਅਖਿਰ ਵਿੱਚ ਭਗਵੰਤ ਮਾਨ ਸਾਹਬ ਵੀ ਉਹਨਾਂ ਸਾਬਕਾ ਸਿਆਸੀ ਪੁਰਖਿਆਂ ਦੇ ਰਸਤੇ ਉੱਪਰ ਚੱਲਦੇ ਦਿਖਾਈ ਦੇ ਰਹੇ ਹਨ, ਜਿਹਨਾਂ ਉੱਪਰ ਚੱਲਣ ਕਾਰਨ ਉਹਨਾਂ ਪੁ...
15/07/2022

ਅਖਿਰ ਵਿੱਚ ਭਗਵੰਤ ਮਾਨ ਸਾਹਬ ਵੀ ਉਹਨਾਂ ਸਾਬਕਾ ਸਿਆਸੀ ਪੁਰਖਿਆਂ ਦੇ ਰਸਤੇ ਉੱਪਰ ਚੱਲਦੇ ਦਿਖਾਈ ਦੇ ਰਹੇ ਹਨ, ਜਿਹਨਾਂ ਉੱਪਰ ਚੱਲਣ ਕਾਰਨ ਉਹਨਾਂ ਪੁਰਖਿਆਂ ਦਾ ਆਪਣਾ ਖੁਦ ਦਾ ਸਿਆਸੀ ਭਵਿੱਖ ਖਤਮ ਹੋ ਗਿਆ। ਚਾਹੇ ਉਹ ਮੱਤੇਵਾੜੇ ਦੇ ਜੰਗਲਾਂ ਵਾਲਾ ਮਸਲਾ ਹੋਵੇ ਤੇ ਚਾਹੇ ਉਹ ਮੁਫਤ ਬਿਜਲੀ ਵਾਲਾ ਭਗਵੰਤ ਮਾਨ ਸਾਹਬ ਨੇ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਦੀਆਂ ਰਗਾਂ ਵਿੱਚ ਮਾਸਟਰ ਮੋਹਿੰਦਰ ਸਿੰਘ ਦੇ ਖੂਨ ਦੀ ਜਗ੍ਹਾ ਹੁਣ ਉਹਨਾਂ ਸਾਬਕਾ ਸਿਆਸੀ ਪੁਰਖਿਆਂ ਦਾ ਖੂਨ ਦੌੜ ਰਿਹਾ, ਜੋ ਆਪਣੀ ਗੱਲ ਕਹਿਕੇ ਮੁਕਰਨਾ ਬਾਖੂਬੀ ਜਾਣਦੇ ਸਨ। ਜਿਸ ਬਦਲਾਅ ਦੀ ਗੱਲ ਭਗਵੰਤ ਮਾਨ ਸਾਹਬ ਕਰ ਰਹੇ ਸਨ ਉਹ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਇਆ ਜਿਸ ਦੇ ਰਾਹੀਂ ਤੁਸੀਂ ਮੁੱਖ ਸੁਰਖੀਆਂ ਵਿੱਚ ਕਿਸੇ ਹੋਰ ਨੂੰ ਖੁਸ਼ ਕਰ ਦੇਵੋ ਅਤੇ ਅਸਲ ਖਬਰ ਵਿੱਚ ਚਾਹੇ ਆਪਣੀ ਗੱਲ ਤੋਂ ਮੁੱਕਰ ਜਾਵੋ ਕਿਉੰਕਿ ਅੱਜ ਕੱਲ੍ਹ ਇਹਨਾਂ ਪੜ੍ਹਦਾ ਹੀ ਕੌਣ ਹੈ? ਸ਼ਾਇਦ ਭਗਵੰਤ ਮਾਨ ਸਾਹਬ ਵੀ ਇਸ ਰੀਤ ਨੂੰ ਬਦਲਣਾ ਨਹੀਂ ਚਾਹੁੰਦੇ ਕਿ ਉਹ ਜਨਰਲ ਕੈਟਾਗਰੀ ਵਾਲੇ ਪੱਛੜੀਆਂ ਸ਼੍ਰੇਣੀਆਂ ਦੀਆਂ ਸਹੂਲਤਾਂ ਪੂਰੀ ਕਰਨ ਲਈ ਕੰਮ ਕਰਦੇ ਰਹਿਣ ਜਿਹਨਾਂ ਦੇ ਟੈਕਸ ਦਾ ਪੈਸਾ ਉਹ ਪੱਛੜੀਆਂ ਸ਼੍ਰੇਣੀਆਂ ਲਈ ਇਸਤੇਮਾਲ ਕਰ ਰਹੇ ਹਨ ਜਾ ਫਿਰ ਦਿੱਲੀ ਭੇਜ ਰਹੇ ਹਨ। ਬਸ ਉਮੀਦ ਇਸ ਗੱਲ ਦੀ ਕੀਤੀ ਜਾ ਸਕਦੀ ਹੈ ਕਿ ਭਗਵੰਤ ਮਾਨ ਸਾਹਬ ਇਸ ਗੱਲ ਨੂੰ ਛੇਤੀ ਸਮਝ ਜਾਣ ਕਿ ਪੰਜਾਬ ਨੇ ਵੋਟਾਂ ਉਹਨਾਂ ਨੂੰ ਪਾਈਆਂ ਨਾ ਕਿ ਕੇਜਰੀਵਾਲ ਨੂੰ ਅਤੇ ਉਹਨਾਂ ਨੂੰ ਵੋਟਾਂ ਜਨਰਲ ਕੈਟਾਗਰੀ ਨੇ ਵੀ ਪਾਈਆਂ ਨਾ ਕਿ ਸਿਰਫ਼ ਪੱਛੜੀਆਂ ਸ੍ਰੇਣੀਆਂ ਨੇ। ਇਸ ਦੇ ਨਾਲ ਭਗਵੰਤ ਮਾਨ ਸਾਹਬ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਕਿਸੇ ਜਨਰਲ ਕੈਟਾਗਰੀ ਦੇ ਮੁੱਖ ਮੰਤਰੀ ਦੀ ਗੱਡੀ ਦੇ ਸ਼ਿਸ਼ੇ ਵਿੱਚ ਲਟਕਣ ਨਾਲ ਜਨਰਲ ਕੈਟਾਗਰੀ ਖੁਸ਼ ਨਹੀਂ ਹੁੰਦੀ।
Bhagwant Mann Arvind Kejriwal Raghav Chadha

03/06/2022

ਪਿਛਲੇ ਦਿਨੀ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੇ ਬੇਰਹਮ ਕਤਲ ਨੇ ਪੰਜਾਬ ਸਮੇਤ ਦੇਸ਼ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨਾਲ ਪੰਜਾਬ ਦੀ ਸੁਰੱਖਿਆ ਦੇ ਪੱਧਰ ਉੱਪਰ ਇੱਕ ਸਵਾਲਿਆ ਨਿਸ਼ਾਨ ਆ ਖੜਾ ਹੁੰਦਾ ਹੈ ਕਿ ਸੱਚਮੁੱਚ ਹੀ ਪੰਜਾਬ ਦਾ ਇੱਕ ਆਮ ਵਸਨੀਕ ਪੰਜਾਬ ਵਿੱਚ ਅਸਲ ਵਿੱਚ ਸੁਰੱਖਿਅਤ ਹੈ ? ਇਸਦੇ ਜਵਾਬ ਵਿੱਚ ਲੋਕਾਂ ਨੂੰ ਸਰਕਾਰ ਕੋਲੋਂ ਜਿਥੇ ਪੰਜਾਬ ਪੁਲਿਸ ਪ੍ਰਸ਼ਾਸ਼ਨ ਦੀ ਜਵਾਬਦੇਹੀ ਅਤੇ ਪੁਲਿਸ ਦੇ ਸੁਰੱਖਿਆ ਪੱਧਰ ਵਿੱਚ ਸੁਧਾਰ ਦੀ ਮੰਗ ਕਰਨੀ ਚਾਹੀਦੀ ਹੈ, ਉੱਥੇ ਲੋਕ ਸਿੱਧੂ ਦੀ ਨਿੱਜੀ ਸੁਰੱਖਿਆ ਉੱਪਰ ਸਰਕਾਰ ਨੂੰ ਘੇਰਨ ਵਿੱਚ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਸਿੱਧੂ ਕੋਲ ਜਿੰਨੀ ਵੀ ਸੁਰੱਖਿਆ ਮੌਜੂਦ ਸੀ ਉਹ ਉਸ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਅਤੇ ਜੇ ਜ਼ਿਆਦਾ ਹੁੰਦੀ ਤਾਂ ਸ਼ਾਇਦ ਉਹ ਵੀ ਨਾਲ ਨਾ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਿੱਧੂ ਦਾ ਆਜ਼ਾਦ ਘੁਮਣਾ ਗਲਤ ਸੀ, ਪਰ ਲੋਕਾਂ ਨੂੰ ਚਾਹੀਦਾ ਹੈ ਕਿ ਲੋਕ ਸਰਕਾਰ ਕੋਲੋਂ ਹਰ ਇੱਕ ਵਿਅਕਤੀ ਚਾਹੇ ਉਹ ਆਮ ਹੋਵੇ ਜਾ ਖਾਸ ਹਰ ਇੱਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਵਾਬ ਮੰਗਣ। ਲੋਕਾਂ ਦੀ ਆਹ ਨਿੱਜੀ ਸੁਰੱਖਿਆ ਵਾਲੀ ਮੰਗ ਨਾਲ ਪੰਜਾਬ ਦੇ ਹਾਲਾਤ ਤਾਂ ਸ਼ਾਇਦ ਨਾ ਸੁਧਰਨ ਪਰ ਇਸ ਨਾਲ ਉਹਨਾਂ ਰਿਵਾਇਤੀ ਪਾਰਟੀਆਂ ਨੂੰ ਆਪਣੀ ਰਾਜਨੀਤੀ ਚਮਕਾਉਣ ਦਾ ਮੌਕਾ ਜ਼ਰੂਰ ਮਿਲ ਜਾਣਾ ਜਿਹੜੀਆਂ ਇਕਲੋਤੀਆਂ ਸ਼ਾਇਦ ਪੰਜਾਬ ਦੇ ਇਸ ਕਲਾਕਾਰ ਦੀ ਮੌਤ ਨਾਲ ਖੁਸ਼ ਹੋਣ ਅਤੇ ਜਿੰਨਾ ਨੂੰ ਆਪਣੀ ਸੁਰੱਖਿਆ ਖੁਸਣ ਦਾ ਡਰ ਹੈ। ਉਮੀਦ ਹੈ ਕਿ ਲੋਕ ਜਲਦੀ ਇਸ ਗੱਲ ਨੂੰ ਸਮਝਕੇ ਸਰਕਾਰ ਕੋਲੋਂ ਖਾਸ ਬੰਦਿਆਂ ਲਈ ਨਿੱਜੀ ਸੁਰੱਖਿਆ ਦੀ ਜਗ੍ਹਾ ਆਮ ਬੰਦਿਆੰ ਲਈ ਮੁਢੱਲੀ ਸੁਰੱਖਿਆ ਅਤੇ ਸਿੱਧੂ ਲਈ ਇਨਸਾਫ ਮੰਗਣਗੇ।

हाल ही में प्रसिद्ध पंजाबी गायक सिद्धू मुसेवाले की निर्मम हत्या ने पंजाब सहित देश और दुनिया को हिलाकर रख दिया है, जिससे पंजाब में सुरक्षा के स्तर पर सवालिया निशान लग गया है कि क्या वाकई पंजाब का एक आम निवासी सुरक्षित है? इसके जवाब में जहां पर लोगों को सरकार से पंजाब पुलिस प्रशासन की जवाबदेही और पुलिस की सुरक्षा के स्तर में सुधार की मांग करनी चाहिए, वहीं सिद्धू की निजी सुरक्षा पर लोग सरकार को घेरने में अपना समय बर्बाद कर रहे हैं।सिद्धू के पास जितनी भी सुरक्षा मौजूद थी वह उसे भी अपने साथ नहीं ले गया और अगर अधिक भी होती तो शायद वह अपने साथ उसे भी नहीं ले जाता लेकिन इसका मतलब यह नहीं है कि सिद्धू की आवाजाही की स्वतंत्रता गलत थी लेकिन लोगों को सरकार के पास सभी की सुरक्षा सुनिश्चित करने के लिए जवाब मांगना चाहिए चाहे वह साधारण हो या विशेष।लोगों की निजी सुरक्षा की मांग से भले ही पंजाब के हालात में सुधार न हो लेकिन यह परंपरागत पार्टियों को अपनी राजनीति चमकाने का मौका जरूर देगा जो इकलौती ही शायद पंजाब के इस कलाकार की मौत से खुश है और जिनको अपनी भी सुरक्षा वापिस जाने का डर है। उम्मीद है कि लोगों को जल्द ही इस बात का एहसास होगा और सरकार से विशेष लोगों के लिए व्यक्तिगत सुरक्षा के बजाय आम आदमी के लिए बुनियादी सुरक्षा और सिद्धू के लिए न्याय की मांग की जाएगी।

Bhagwant Mann
Sidhu Moose Wala
Aam Aadmi Party - Punjab
Arvind Kejriwal

Address

District & Session Courts
Bathinda
151001

Telephone

+919781021830

Website

Alerts

Be the first to know and let us send you an email when Lukesh Garg - Advocate posts news and promotions. Your email address will not be used for any other purpose, and you can unsubscribe at any time.

Contact The Business

Send a message to Lukesh Garg - Advocate:

Share