Jassal Immigration Consulting

Jassal Immigration Consulting Immigration Consulting

ਜੈ ਗੁਰੂਦੇਵ ਜੀ        🙏🙏🙏🙏🙏🙏🙏🙏🙏🙏   " ਚੌਦਾਂ ਸੌ ਤੈਤੀਸ ਕੀ ਮਾਘ ਸੂਦੀ ਪੰਦ੍ਰਾਸ।ਦੁਖੀਓ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ।। " 🌸 ਦੇਸ਼ਾ...
02/01/2026

ਜੈ ਗੁਰੂਦੇਵ ਜੀ

🙏🙏🙏🙏🙏🙏🙏🙏🙏🙏

" ਚੌਦਾਂ ਸੌ ਤੈਤੀਸ ਕੀ ਮਾਘ ਸੂਦੀ ਪੰਦ੍ਰਾਸ।
ਦੁਖੀਓ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ।। "
🌸 ਦੇਸ਼ਾਂ ਵਿੱਚ ਵਿੱਚ ਵਸਦੀਆਂ ਰਵਿਦਾਸੀਆ ਸੰਗਤਾਂ ਨੂੰ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ 🌸
ਨਿਮਾਣਿਆਂ ਦੇ ਮਾਣ, ਪੀੜਤਾਂ ਦੇ ਸਹਾਰਾ ਅਤੇ ਮਾਨਵਤਾ ਦੇ ਮਹਾਨ ਰਹਿਬਰ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ, ਦੇਸ਼-ਵਿਦੇਸ਼ ਵਿੱਚ ਵਸਦੇ ਵੀਰਾਂ-ਭੈਣਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ 🙏
ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹ ਮਹਾਨ ਕ੍ਰਾਂਤੀਕਾਰੀ ਰਹਿਬਰ ਹੋਏ ਹਨ ਜਿਨ੍ਹਾਂ ਨੇ ਆਪਣੀ ਪੈਂਤੀ ਅੱਖਰੀ ਪਾਵਨ ਬਾਣੀ, ਸਤਨਾਮ ਅਤੇ ਬੇਗ਼ਮਪੁਰੇ ਦੇ ਸੁਪਨੇ ਰਾਹੀਂ ਦੁਨੀਆ ਨੂੰ ਬਰਾਬਰਤਾ, ਇਨਸਾਫ਼ ਅਤੇ ਮਾਨਵਤਾ ਦਾ ਰਾਹ ਵਿਖਾਇਆ। ਬੇਗ਼ਮਪੁਰਾ — ਜਿੱਥੇ ਕੋਈ ਦੁੱਖ ਨਹੀਂ,
ਕੋਈ ਭੁੱਖ ਨਹੀਂ,
ਕੋਈ ਉੱਚ-ਨੀਚ ਨਹੀਂ — ਸਿਰਫ਼ ਇੱਕ ਸੁਪਨਾ ਨਹੀਂ, ਸਗੋਂ ਸਮਾਜਕ ਕ੍ਰਾਂਤੀ ਦਾ ਐਲਾਨ ਸੀ।
ਸਤਿਗੁਰੂ ਜੀ ਨੇ ਉਸ ਸਮੇਂ ਦੀਆਂ ਜ਼ਾਲਮ ਹਕੂਮਤਾਂ ਅਤੇ ਮਨੁਖੀ ਵੰਡਾਂ ਨਾਲ ਟੱਕਰ ਲੈ ਕੇ ਮਾਨਵਤਾ ਨੂੰ ਇਕੋ ਧਾਗੇ ਵਿੱਚ ਪਰੋਇਆ। ਇਤਿਹਾਸ ਗਵਾਹ ਹੈ ਕਿ 52 ਰਾਜੇ, ਲੱਖਾਂ ਦੀ ਸੰਗਤ ਅਤੇ ਚਾਰੇ ਵਰਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵੇਂ। ਜਿਹੜੇ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ, ਸਤਿਗੁਰੂ ਜੀ ਨੇ ਉਸੇ ਔਰਤ ਨੂੰ ਬਰਾਬਰਤਾ ਹੀ ਨਹੀਂ, ਸਗੋਂ ਸੰਤ ਮਤ ਦਾ ਦਰਜਾ ਦੇ ਕੇ ਸਮਾਜ ਦੀ ਸੋਚ ਬਦਲ ਦਿੱਤੀ।
🌺 ਸਮਾਜਕ ਸੇਵਾ ਅਤੇ ਸਿੱਖਿਆ ਦੀ ਕ੍ਰਾਂਤੀ 🌺
ਇਸੇ ਪਾਵਨ ਵਿਚਾਰਧਾਰਾ ਨੂੰ ਅੱਗੇ ਵਧਾਉਂਦਿਆਂ
“ਮਧੁਪ ਮਖੀਰਾ ਇੰਟਰਨੈਸ਼ਨਲ ਗਰੁੱਪ”
(ਸਥਾਪਨਾ: 17 ਅਗਸਤ 2022) ਵੱਲੋਂ “ਮਾਤਾ ਕਲਸਾਂ ਟਿਉਸ਼ਨ ਸੈਂਟਰ” ਦੀ ਸ਼ੁਰੂਆਤ ਕਰਕੇ ਬੇਗ਼ਮਪੁਰੇ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਸਾਡੀ ਕੌਮ ਦੇ ਬੱਚਿਆਂ ਨੂੰ ਆਪਣੇ ਕੁੱਲ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਤਿਹਾਸ ਤੇ ਪਾਵਨ ਅੰਮ੍ਰਿਤਬਾਣੀ ਨਾਲ਼ ਜੋੜਕੇ ਅਪਣੇ ਇਤਿਹਾਸ ਨੂੰ ਸਭਾਲਣ ਲਈ ਤਿਆਰ ਕੀਤਾ ਜਾਵੇਗਾ । ਇਸੇ ਸੋਚ ਤੇ ਪਹਿਰਾ ਦਿੰਦੇ ਹੋਏ:

📘 ਪਹਿਲਾ ਟਿਉਸ਼ਨ ਸੈਂਟਰ
18 ਮਾਰਚ 2023 ਨੂੰ ਜਸਪਾਲ ਬਧਣ ਜੀ ਦੇ ਪਿੰਡ ਪੰਡੋਰੀ ਮੱਲੀਆਂ ਵਿੱਖੇ ਸ਼ੁਰੂ ਕੀਤਾ ਗਿਆ।

📘 ਦੂਜਾ ਟਿਉਸ਼ਨ ਸੈਂਟਰ
10/01/2025 ਮਾਤਾ ਕਲਸਾਂ ਟਿਉਸ਼ਨ ਸੈਂਟਰ 2 ਜੋ ਕਿ ਪਿੰਡ ਬਤੂਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਖੋਲ੍ਹਿਆ ਗਿਆ ਸੀ

📝 ਪਹਿਲਾ ਟੈਸਟ (08 ਮਾਰਚ 2024)
ਕਾਂਸ਼ੀ ਨਗਰ, ਪਿੰਡ ਕੋਟ ਸਦੀਕ, ਕਾਲਾ ਸੰਘਾ ਰੋਡ, ਜਲੰਧਰ ਵਿਖੇ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਹੇਠ ਬਣੇ ਗੁਰੂ ਘਰ ਵਿੱਚ ਕਰਵਾਇਆ ਗਿਆ।
ਇਸ ਟੈਸਟ ਵਿੱਚ ਬੱਚਿਆਂ ਅਤੇ ਭੈਣਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ’ਤੇ ਆਧਾਰਿਤ ਪੇਪਰ ਦਿੱਤਾ ਗਿਆ।
ਇਸ ਪਾਵਨ ਕਾਰਜ ਨੂੰ ਸਫਲ ਬਣਾਉਣ ਲਈ
" ਮਧੁਪ ਮਖੀਰਾ ਇੰਟਰਨੈਸ਼ਨਲ ਗਰੁੱਪ " ਅਤੇ ਗੁਰੂ ਘਰ ਦੇ ਸੇਵਕਾਂ ਵੱਲੋਂ ਕੀਤੀ ਅਣਥੱਕ ਮਿਹਨਤ ਕਾਬਲੇ-ਸਤਿਕਾਰਯੋਗ ਹੈ।
ਆਓ, ਇਸ ਪਾਵਨ ਪ੍ਰਕਾਸ਼ ਪੁਰਬ ’ਤੇ ਅਸੀਂ ਸਭ ਮਿਲ ਕੇ ਇਹ ਸੰਕਲਪ ਲਈਏ ਕਿ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ, ਬੇਗ਼ਮਪੁਰੇ ਦੇ ਸੁਪਨੇ ਅਤੇ ਬਰਾਬਰਤਾ ਦੇ ਸੰਦੇਸ਼ ਨੂੰ
ਸਿੱਖਿਆ, ਸੇਵਾ ਅਤੇ ਸੰਗਠਨ ਰਾਹੀਂ ਘਰ-ਘਰ ਤੱਕ ਪਹੁੰਚਾਈਏ।
ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਹੀ ਸਾਡੀ ਕੌਮ ਦੀ ਅਤੇ ਸਮਾਜ ਦੇ ਲੋਕਾਂ ਦੀ ਬੇੜੀ ਪਾਰ ਹੋ ਸਕਦੀ ਹੈ।
🙏 ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏

Address

Kelowna, BC

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+12502553729

Alerts

Be the first to know and let us send you an email when Jassal Immigration Consulting posts news and promotions. Your email address will not be used for any other purpose, and you can unsubscribe at any time.

Shortcuts

Share