Mrs.Ishu Gill

Mrs.Ishu Gill Distt.Core Group Member, Punjab & Chandigarh (UT) Human Rights Commission,
Human and Child Rights Defender , Social Worker

ਬਹੁਤ ਖੁਸ਼ੀ ਮਿਲਦੀ ਹੈ ਜਦੋ ਕਿਸੇ ਜ਼ਰੂਰਤਮੰਦ ਦੀ ਮੱਦਦ ਕਰਦੇ ਹਾਂ। ਕੁੱਝ ਦਿਨ ਪਹਿਲਾਂ ਰੋਪੜ੍ਹ ਤੋਂ ਇਸ ਵੀਰ ਨੇ ਫੋਨ ਕਰ ਕੇ ਦੱਸਿਆ ਕਿ ਕਿਸੇ ਏਜੰ...
25/07/2026

ਬਹੁਤ ਖੁਸ਼ੀ ਮਿਲਦੀ ਹੈ ਜਦੋ ਕਿਸੇ ਜ਼ਰੂਰਤਮੰਦ ਦੀ ਮੱਦਦ ਕਰਦੇ ਹਾਂ। ਕੁੱਝ ਦਿਨ ਪਹਿਲਾਂ ਰੋਪੜ੍ਹ ਤੋਂ ਇਸ ਵੀਰ ਨੇ ਫੋਨ ਕਰ ਕੇ ਦੱਸਿਆ ਕਿ ਕਿਸੇ ਏਜੰਟ ਨੇ ਇਹਨਾਂ ਨਾਲ ਠੱਗੀ ਕਰ ਕੇ ਪੈਸੇ ਲੈ ਲਏ ਨੇ ਤੇ ਇਹਨਾਂ ਦਾ ਵੀਜਾ ਨਹੀਂ ਲਗਵਾਇਆ। ਜਿਸ ਤੇ ਕਾਰਵਾਈ ਕਰਦੇ ਹੋਏ ਏਜੰਟ ਤੋਂ ਪੈਸੇ ਵਾਪਸ ਕਰਵਾਏ ਗਏ। ਪ੍ਰਮਾਤਮਾ, ਬੱਸ ਇਸੇ ਤਰਾਂ ਅਸੀਂ ਲੋਕਾਂ ਦੇ ਕੰਮ ਆਉਂਦੇ ਰਹੀਏ। ਲੋਕਾਂ ਦੀਆਂ ਦੁਆਵਾਂ ਹੀ ਸਾਡੀ ਅਸਲ ਕਮਾਈ ਹੈ।

Jitender Singh Shunty ゚

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ , ਜ਼ਿਲ੍ਹਾ ਕੋਰ ਗਰੁੱਪ ਦੇ ਮੈਂਬਰਾਂ ਦੀ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਮਿਨੀ ਸਕੱਤਰੇਤ  ਡਿਪਟੀ ਕਮਿਸ਼...
23/07/2026

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ , ਜ਼ਿਲ੍ਹਾ ਕੋਰ ਗਰੁੱਪ ਦੇ ਮੈਂਬਰਾਂ ਦੀ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਮਿਨੀ ਸਕੱਤਰੇਤ ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਵਿਖੇ ਹੋਈ।

Jitender Singh Shunty ゚

ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਬੇਟੀ ਏਕਮਜੋਤ ਕੌਰ ਵੱਲੋਂ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦ...
22/07/2026

ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਬੇਟੀ ਏਕਮਜੋਤ ਕੌਰ ਵੱਲੋਂ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਏਕਮਜੋਤ ਕੌਰ ਦੀ ਨਿਸ਼ਕਾਮ ਸੇਵਾ, ਦ੍ਰਿੜ੍ਹ ਇਰਾਦਾ ਅਤੇ ਵਾਤਾਵਰਣ ਪ੍ਰਤੀ ਸਮਰਪਣ ਸਮਾਜ ਲਈ ਇੱਕ ਮਿਸਾਲ ਹੈ। ਉਨ੍ਹਾਂ ਦੇ ਯਤਨ ਨਾ ਸਿਰਫ਼ ਕੁਦਰਤ ਦੀ ਰੱਖਿਆ ਕਰ ਰਹੇ ਹਨ, ਸਗੋਂ ਬੱਚਿਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਵੀ ਵਾਤਾਵਰਣ ਸੰਭਾਲ ਲਈ ਪ੍ਰੇਰਿਤ ਕਰ ਰਹੇ ਹਨ।
Kundan Gogia Rajinder Mohan ゚

ਜਦੋਂ ਕੋਈ ਦਿਲੋਂ "ਧੰਨਵਾਦ" ਕਹਿੰਦਾ ਹੈ, ਤਾਂ ਰੂਹ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ। ❤️ਇਹ ਉਹ ਪਰਿਵਾਰ ਹੈ, ਜਿਸ ਦੇ ਬੱਚਿਆਂ ਨੂੰ ਸਕੂਲ ਵੱਲ...
18/07/2026

ਜਦੋਂ ਕੋਈ ਦਿਲੋਂ "ਧੰਨਵਾਦ" ਕਹਿੰਦਾ ਹੈ, ਤਾਂ ਰੂਹ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ। ❤️

ਇਹ ਉਹ ਪਰਿਵਾਰ ਹੈ, ਜਿਸ ਦੇ ਬੱਚਿਆਂ ਨੂੰ ਸਕੂਲ ਵੱਲੋਂ ਸਿੱਖਿਆ ਦਾ ਅਧਿਕਾਰ (RTE) ਐਕਟ, 2009 ਦੀ ਉਲੰਘਣਾ ਕਰਦੇ ਹੋਏ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ।

ਜਦੋਂ ਇਹ ਮਾਮਲਾ ਸਾਡੇ ਕੋਲ ਆਇਆ, ਤਾਂ ਅਸੀਂ ਇਸ ਦੀ ਪੂਰੀ ਜਾਂਚ ਕਰਵਾਈ, ਸੰਬੰਧਿਤ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਅਤੇ ਆਖ਼ਿਰਕਾਰ ਬੱਚਿਆਂ ਨੂੰ ਦੁਬਾਰਾ ਸਕੂਲ ਵਿੱਚ ਦਾਖਲ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ।

ਅੱਜ ਇਸ ਪਰਿਵਾਰ ਦਾ ਧੰਨਵਾਦ ਸਾਡੇ ਲਈ ਕਿਸੇ ਸਨਮਾਨ ਤੋਂ ਘੱਟ ਨਹੀਂ। ਇਹੋ ਜਿਹੇ ਪਲ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਸਮਾਜ ਦੀ ਭਲਾਈ ਲਈ ਕੀਤਾ ਗਿਆ ਹਰ ਨੇਕ ਕੰਮ ਕਦੇ ਵੀ ਵਿਅਰਥ ਨਹੀਂ ਜਾਂਦਾ।

ਸਾਡਾ ਵਿਸ਼ਵਾਸ ਹੈ ਕਿ ਹਰ ਬੱਚੇ ਨੂੰ ਸਿੱਖਿਆ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਉਸ ਹੱਕ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਸਮਾਜ ਸੇਵਾ ਦਾ ਸਭ ਤੋਂ ਵੱਡਾ ਇਨਾਮ ਲੋਕਾਂ ਦੀਆਂ ਦੁਆਵਾਂ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਵਾਪਸ ਆਈ ਮੁਸਕਾਨ ਹੁੰਦੀ ਹੈ। 🙏 ✍️

Jitender Singh Shunty ゚

ਅੱਜ ਸਾਡੇ ਕੋਲ ਨਾਭਾ ਤੋਂ ਇੱਕ ਮਾਮਲਾ ਆਇਆ, ਜਿਸ ਵਿੱਚ ਤੀਜੀ ਅਤੇ ਚੌਥੀ ਜਮਾਤ ਦੇ ਦੋ ਬੱਚਿਆਂ ਨੂੰ ਫੀਸ ਬਕਾਇਆ ਹੋਣ ਕਾਰਨ ਕਲਾਸ ਅਤੇ ਸਕੂਲ ਵਿੱਚੋ...
17/07/2026

ਅੱਜ ਸਾਡੇ ਕੋਲ ਨਾਭਾ ਤੋਂ ਇੱਕ ਮਾਮਲਾ ਆਇਆ, ਜਿਸ ਵਿੱਚ ਤੀਜੀ ਅਤੇ ਚੌਥੀ ਜਮਾਤ ਦੇ ਦੋ ਬੱਚਿਆਂ ਨੂੰ ਫੀਸ ਬਕਾਇਆ ਹੋਣ ਕਾਰਨ ਕਲਾਸ ਅਤੇ ਸਕੂਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਬੱਚਿਆਂ ਨੂੰ ਸਕੂਲ ਆਉਣ ਤੋਂ ਵੀ ਰੋਕ ਦਿੱਤਾ ਗਿਆ ਸੀ।
ਅਸੀਂ ਇਸ ਨੂੰ ਆਪਣਾ ਸਮਾਜਿਕ ਫਰਜ਼ ਸਮਝਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਗੱਲਬਾਤ ਕਰਕੇ ਇਹ ਮਾਮਲਾ ਹੱਲ ਕਰਵਾਇਆ। ਖੁਸ਼ੀ ਦੀ ਗੱਲ ਹੈ ਕਿ ਕੱਲ੍ਹ ਤੋਂ ਦੋਵੇਂ ਬੱਚੇ ਦੁਬਾਰਾ ਆਪਣੇ ਸਕੂਲ ਵਿੱਚ ਪੜ੍ਹਾਈ ਸ਼ੁਰੂ ਕਰਨਗੇ। 🙏
ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਕਿਸੇ ਬੱਚੇ ਦਾ ਪੜ੍ਹਨ ਦਾ ਅਧਿਕਾਰ ਬਚ ਜਾਵੇ। ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫੀਸ ਕੀ ਹੁੰਦੀ ਹੈ ਜਾਂ ਘਰ ਦੀਆਂ ਆਰਥਿਕ ਮੁਸ਼ਕਲਾਂ ਕੀ ਹਨ। ਉਹ ਤਾਂ ਸਿਰਫ਼ ਪੜ੍ਹਨਾ ਚਾਹੁੰਦੇ ਹਨ ਅਤੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ।
ਹਾਂ, ਕਈ ਵਾਰ ਮਾਪਿਆਂ ਦੀਆਂ ਮਜ਼ਬੂਰੀਆਂ ਕਰਕੇ ਫੀਸ ਦੇਣ ਵਿੱਚ ਦੇਰੀ ਹੋ ਸਕਦੀ ਹੈ, ਪਰ ਇਸ ਦੀ ਸਜ਼ਾ ਬੱਚੇ ਨੂੰ ਦੇਣਾ ਕਦੇ ਵੀ ਠੀਕ ਨਹੀਂ। ਕਿਸੇ ਵੀ ਬੱਚੇ ਦੀ ਪੜ੍ਹਾਈ ਰੋਕਣਾ ਜਾਂ ਉਸਨੂੰ ਸਕੂਲ ਤੋਂ ਬਾਹਰ ਕਰਨਾ ਸਿੱਖਿਆ ਦੀ ਭਾਵਨਾ ਦੇ ਉਲਟ ਹੈ।
ਅਸੀਂ ਅੱਗੇ ਵੀ ਬੱਚਿਆਂ ਦੇ ਹੱਕਾਂ ਦੀ ਰੱਖਿਆ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ।
ਜੇ ਕਿਸੇ ਵੀ ਮਾਪੇ ਨੂੰ ਸਕੂਲ, ਫੀਸ ਜਾਂ ਬੱਚਿਆਂ ਦੇ ਹੱਕਾਂ ਨਾਲ ਸੰਬੰਧਿਤ ਕੋਈ ਵੀ ਜਾਇਜ਼ ਸਮੱਸਿਆ ਹੋਵੇ, ਤਾਂ ਉਹ ਬੇਝਿਜਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਅਸੀਂ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ।
ਬੱਚੇ ਪੜ੍ਹਣਗੇ ਤਾਂ ਹੀ ਦੇਸ਼ ਅੱਗੇ ਵਧੇਗਾ। 📚🇮🇳

– ਅਮਨਦੀਪ ਸਿੰਘ & ਈਸ਼ੂ ਗਿੱਲ
ਬੱਚਿਆਂ ਦੇ ਹੱਕਾਂ ਲਈ ਸਮਰਪਿਤ
Jitender Singh Shunty

ਜੇਕਰ ਕਿਸੇ ਬੱਚੇ , ਮਹਿਲਾ ਜਾਂ ਪੁਰਸ਼ ਨਾਲ ਅਨਿਆਇ ਹੋਇਆ ਹੈ ਜਾਂ ਕਿੱਧਰੇ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਤੁਹਾਡੇ ਨਾਲ ਖ...
14/07/2026

ਜੇਕਰ ਕਿਸੇ ਬੱਚੇ , ਮਹਿਲਾ ਜਾਂ ਪੁਰਸ਼ ਨਾਲ ਅਨਿਆਇ ਹੋਇਆ ਹੈ ਜਾਂ ਕਿੱਧਰੇ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਤੁਹਾਡੇ ਨਾਲ ਖੜਾ ਹੈ। ਅਸੀਂ ਤੁਹਾਡੀ ਮੱਦਦ ਕਰਾਂਗੇ ।
Jitender Singh Shunty ゚

🚨 ਇਮੀਗ੍ਰੇਸ਼ਨ ਧੋਖਾਧੜੀ ਦਾ ਸ਼ਿਕਾਰ ਹੋਏ ਹੋ? ਘਬਰਾਓ ਨਾ, ਆਪਣੇ ਹੱਕ ਲਈ ਆਵਾਜ਼ ਉਠਾਓ!ਜੇਕਰ ਕਿਸੇ ਇਮੀਗ੍ਰੇਸ਼ਨ ਏਜੰਸੀ ਜਾਂ ਏਜੰਟ ਵੱਲੋਂ ਤੁਹਾਡੇ...
13/07/2026

🚨 ਇਮੀਗ੍ਰੇਸ਼ਨ ਧੋਖਾਧੜੀ ਦਾ ਸ਼ਿਕਾਰ ਹੋਏ ਹੋ? ਘਬਰਾਓ ਨਾ, ਆਪਣੇ ਹੱਕ ਲਈ ਆਵਾਜ਼ ਉਠਾਓ!

ਜੇਕਰ ਕਿਸੇ ਇਮੀਗ੍ਰੇਸ਼ਨ ਏਜੰਸੀ ਜਾਂ ਏਜੰਟ ਵੱਲੋਂ ਤੁਹਾਡੇ ਨਾਲ ਸਟੱਡੀ ਵੀਜ਼ਾ, ਵਰਕ ਪਰਮਿਟ, ਟੂਰਿਸਟ ਵੀਜ਼ਾ ਜਾਂ ਕਿਸੇ ਹੋਰ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਕੀਤੀ ਗਈ ਹੈ, ਤਾਂ ਹੁਣ ਚੁੱਪ ਨਾ ਰਹੋ।

ਮਹਾਨਿਯੋਗ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਅਜਿਹੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਉਪਰਾਲੇ ਕਰ ਰਿਹਾ ਹੈ।

📞 ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ, ਤਾਂ ਹੇਠਾਂ ਦਿੱਤੇ ਨੰਬਰਾਂ 'ਤੇ ਤੁਰੰਤ ਸਾਡੇ ਨਾਲ ਸੰਪਰਕ ਕਰੋ।
ਅਸੀਂ ਤੁਹਾਡੀ ਸ਼ਿਕਾਇਤ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਬਣਦੀ ਹਰ ਸੰਭਵ ਮਦਦ ਲਈ ਤੁਹਾਡੇ ਨਾਲ ਖੜ੍ਹੇ ਹਾਂ।

ਚੁੱਪੀ ਨਹੀਂ, ਇਨਸਾਫ਼ ਚੁਣੋ। ਤੁਹਾਡਾ ਹੱਕ, ਤੁਹਾਡੀ ਆਵਾਜ਼।
Jitender Singh Shunty

🕊️ ਆਪਣੇ ਮਨੁੱਖੀ ਅਧਿਕਾਰ ਪਹਿਚਾਣੋ 🕊️ਹਰ ਇਨਸਾਨ ਨੂੰ ਇੱਜ਼ਤ ਨਾਲ ਜੀਣ, ਇਨਸਾਫ਼ ਪ੍ਰਾਪਤ ਕਰਨ ਅਤੇ ਆਪਣੇ ਹੱਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ।ਜ...
12/07/2026

🕊️ ਆਪਣੇ ਮਨੁੱਖੀ ਅਧਿਕਾਰ ਪਹਿਚਾਣੋ 🕊️
ਹਰ ਇਨਸਾਨ ਨੂੰ ਇੱਜ਼ਤ ਨਾਲ ਜੀਣ, ਇਨਸਾਫ਼ ਪ੍ਰਾਪਤ ਕਰਨ ਅਤੇ ਆਪਣੇ ਹੱਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ।
ਜੇਕਰ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ, ਸ਼ੋਸ਼ਣ ਜਾਂ ਹੱਕਾਂ ਦੀ ਉਲੰਘਣਾ ਹੋ ਰਹੀ ਹੈ, ਤਾਂ ਚੁੱਪ ਨਾ ਰਹੋ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।

"ਸਾਡਾ ਪਰਿਵਾਰ ਸਮਾਜ ਸੇਵਾ ਲਈ ਸਮੱਰਪਿਤ"

ਸਾਡਾ ਸੰਕਲਪ
✔️ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ
✔️ ਬੱਚਿਆਂ, ਔਰਤਾਂ ਅਤੇ ਲੋੜਵੰਦਾਂ ਦੇ ਹੱਕਾਂ ਦੀ ਰੱਖਿਆ ਲਈ ਆਵਾਜ਼ ਬਣਨਾ
✔️ ਸਮਾਜ ਵਿੱਚ ਇਨਸਾਫ਼, ਬਰਾਬਰੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ
✔️ ਹਰ ਲੋੜਵੰਦ ਦੀ ਸੰਭਵ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣਾ
🤝 ਆਓ, ਮਿਲ ਕੇ ਇੱਕ ਸੁਚੇਤ, ਨਿਆਂਪੂਰਨ ਅਤੇ ਮਨੁੱਖਤਾ ਭਰਿਆ ਸਮਾਜ ਬਣਾਈਏ।
📞 ਸੰਪਰਕ ਕਰੋ
📲 +91 90233 21113 (WhatsApp)
"ਤੁਹਾਡੀ ਆਵਾਜ਼ ਹੀ ਤੁਹਾਡੀ ਤਾਕਤ ਹੈ — ਆਪਣੇ ਹੱਕ ਜਾਣੋ, ਆਪਣੇ ਹੱਕਾਂ ਲਈ ਖੜ੍ਹੇ ਹੋਵੋ, ਅਸੀਂ ਹਰ ਕਦਮ 'ਤੇ ਤੁਹਾਡੇ ਨਾਲ ਹਾਂ।"
Jitender Singh Shunty

🙏 ਦਿਲੋਂ ਧੰਨਵਾਦ 🙏ਪਦਮਸ਼੍ਰੀ ਸਰਦਾਰ ਜਤਿੰਦਰ ਸਿੰਘ ਸ਼ੰਟੀ ਜੀਮੈਂਬਰ, ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨਮੇਰੇ ਵੱਲੋਂ ...
12/07/2026

🙏 ਦਿਲੋਂ ਧੰਨਵਾਦ 🙏
ਪਦਮਸ਼੍ਰੀ ਸਰਦਾਰ ਜਤਿੰਦਰ ਸਿੰਘ ਸ਼ੰਟੀ ਜੀ
ਮੈਂਬਰ, ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ

ਮੇਰੇ ਵੱਲੋਂ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੇ ਹੱਕ ਅਤੇ ਸਮਾਜਿਕ ਨਿਆਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਮੈਨੂੰ ਮਾਣ-ਸਤਿਕਾਰ ਦੇਣ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।

ਤੁਹਾਡਾ ਇਹ ਸਨਮਾਨ ਅਤੇ ਪ੍ਰੇਰਣਾ ਮੈਨੂੰ ਹੋਰ ਵੱਧ ਦ੍ਰਿੜਤਾ ਨਾਲ ਬੱਚਿਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਤਾਕਤ ਦਿੰਦੀ ਹੈ।

ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਲੋਕ ਸੇਵਾ ਲਈ ਹੋਰ ਤਾਕਤ ਬਖ਼ਸ਼ਣ।

🙏 ਦਿਲੋਂ ਧੰਨਵਾਦ। 🙏
Jitender Singh Shunty

Address

Patiala
147001

Website

Alerts

Be the first to know and let us send you an email when Mrs.Ishu Gill posts news and promotions. Your email address will not be used for any other purpose, and you can unsubscribe at any time.

Shortcuts

Share

Category