Prabhjot SINGH Sandhu Sydney

Prabhjot SINGH Sandhu Sydney ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸਮਾਜਿਕ, ਰਾਜਨੀਤਕ ਅਤੇ ਚਲੰਤ ਮਾਮਲਿਆਂ ਸਬੰਧੀ ਲਿਖਣਾ ਮੇਰਾ ਸ਼ੌਕ ਹੈ।

11/01/2025

Learn what you need and how to apply for your electronic travel authorization (eTA) to come to Canada.

ਭਾਰਤ ਅਮਰੀਕਾ ਅਤੇ ਕਨੇਡਾ ਦਾ ਈ-ਵੀਜ਼ਾ ਲਵਾਉਣ ਵਾਲਿਓਵੇਖਿਓ ਕਿਤੇ ਆਪਣਾ ਬਾਂਦਰ ਲੰਡਾ ਨਾ ਕਰਾ ਲਿਓ!!!!ਲੋਕਾਂ ਦੀ ਸਹੂਲਤ ਲਈ ਬਹੁ-ਗਿਣਤੀ ਦੇਸ਼ਾਂ ਨੇ...
11/10/2024

ਭਾਰਤ ਅਮਰੀਕਾ ਅਤੇ ਕਨੇਡਾ ਦਾ ਈ-ਵੀਜ਼ਾ ਲਵਾਉਣ ਵਾਲਿਓ
ਵੇਖਿਓ ਕਿਤੇ ਆਪਣਾ ਬਾਂਦਰ ਲੰਡਾ ਨਾ ਕਰਾ ਲਿਓ!!!!

ਲੋਕਾਂ ਦੀ ਸਹੂਲਤ ਲਈ ਬਹੁ-ਗਿਣਤੀ ਦੇਸ਼ਾਂ ਨੇ ਈ-ਵੀਜ਼ਾ ਸਹੂਲਤ ਦਿੱਤੀ ਹੋਈ ਹੈ ਪਰ ਠੱਗਾਂ ਨੇ ਏਸ ਸਹੂਲਤ ਨੂੰ ਅਗਵਾ ਕਰਕੇ ਠੱਗੀ ਦਾ ਰਾਹ ਬਣਾ ਲਿਆ ਹੈ।ਇੱਕ ਕੰਪਨੀ ਨੇ ਸਾਡੀ ਕੰਪਨੀ ਨਾਲ ਰਲਦਾ ਮਿਲਦਾ ਨਾਂ ਰੱਖ ਕੇ ਠੱਗੀ ਵਾਲਾ ਕੰਮ ਫੜਿਆ ਹੋਇਆ ਹੈ।ਜਦੋਂ ਵੀ ਤੁਸੀਂ ਈ-ਵੀਜ਼ਾ ਲੈਣ ਲਈ ਗੂਗਲ ’ਤੇ ਜਾਂਦੇ ਹੋ ਤਾਂ ਏਸ ਕੰਪਨੀ ਦਾ ਨਾਂ ਸਾਹਮਣੇ ਆਉਂਦਾ ਹੈ।ਭੋਲੇ ਲੋਕ ਏਸ ਝਾਂਸੇ ਵਿੱਚ ਆ ਜਾਂਦੇ ਹਨ ਕਿ ਸ਼ਾਇਦ ਏਹ ਸਬੰਧਤ ਸਰਕਾਰ ਦਾ ਪੋਰਟਲ ਹੈ ਪਰ ਦਰਅਸਲ ਵਿੱਚ ਏਹ ਇੰਟਰਮੀਡੀਅਟਰ ਕੰਪਨੀ ਹੈ ਜੋ ਤੁਹਾਥੋਂ ਵੇਰਵੇ ਲੈ ਕੇ ਅੱਗੇ ਵੀਜ਼ਾ ਅਰਜ਼ੀ ਲਗਾਉਂਦੀ ਹੈ।ਸਰਕਾਰੀ ਵੀਜ਼ਾ ਫ਼ੀਸ ਤੋਂ ਇਲਾਵਾ ਏਹ ਆਪਣੀ ਚੋਖ਼ੀ ਫ਼ੀਸ ਵਸਲੂ ਕਰ ਲੈਂਦੇ ਹਨ।ਉੱਤੋਂ ਸਿਤਮ ਏਹ ਹੈ ਕਿ ਏਹਨਾਂ ਦਾ ਕੋਈ ਟੈਲੀਫ਼ੂਨ ਨੰਬਰ ਨਹੀਂ ਜਿਸ ’ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕੋ।

ਅੱਗੋਂ ਗੂਗਲ ਬਾਬਾ ਏਹਨਾਂ ਨੂੰ ਸਾਡਾ ਨੰਬਰ ਦੇ ਦਿੰਦਾ ਹੈ ਅਤੇ ਲੋਕ ਸਾਨੂੰ ਫ਼ੋਨ ਕਰਕੇ ਸਾਡਾ ਸਿਰ ਖਾਈ ਜਾਂਦੇ ਹਨ।ਸੋ ਦੋਸਤੋ ਜਦੋਂ ਵੀ ਤੁਸੀਂ ਕਿਸੇ ਵੀ ਦੇਸ਼ ਦਾ ਈ-ਵੀਜ਼ਾ ਲੈਣਾ ਹੋਵੇ ਤਾਂ ਉਸ ਦੇਸ਼ ਦੀ ਸਰਕਾਰੀ ਵੈਬਸਾਈਟ ’ਤੇ ਹੀ ਅਪਲਾਈ ਕਰਿਆ ਕਰੋ।ਮੈਂ ਤੁਹਾਡੀ ਸਹੂਲਤ ਲਈ ਹੇਠਾਂ ਲੰਿਕ ਦੇ ਰਿਹਾ ਹਾਂ ਜਿੱਥੇ ਜਾ ਕੇ ਤੁਸੀਂ ਈ-ਵੀਜ਼ਾ ਅਪਲਾਈ ਕਰ ਸਕਦੇ ਹੋ।

ਭਾਰਤ ਦਾ ਈ-ਵੀਜ਼ਾ ਲਗਾਉਣ ਲਈ

https://indianvisaonline.gov.in/evisa/tvoa.html

ਅਮਰੀਕਾ ਦਾ ਈ-ਵੀਜ਼ਾ ਲਗਾਉਣ ਲਈ

https://www.usimmigrationsupport.org/esta-australia/?gad_source=1&gclid=CjwKCAjwmaO4BhAhEiwA5p4YL8ukWGLyDpjrtFx52MjsSDcesFmxlKjJeyIpAsuOYO-974mFUEBEqBoCzSoQAvD_BwE

ਕਨੇਡਾ ਦਾ ਈ-ਵੀਜ਼ਾ ਲਵਾਉਣ ਲਈ

https://www.canada.ca/en/immigration-refugees-citizenship/services/visit-canada/eta/apply.html

ਜੇਕਰ ਕਿਸੇ ਕਾਰਨ ਤੁਸੀਂ ਆਪ ਈ-ਵੀਜ਼ਾ ਅਰਜ਼ੀ ਨਹੀਂ ਲਗਾ ਸਕਦੇ ਤਾਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਈ-ਵੀਜ਼ਾ ਅਰਜ਼ੀ ਜਾਇਜ਼ ਜਿਹੀ ਸੇਵਾ-ਫ਼ੀਸ ਲੈ ਕੇ ਲਗਾ ਦਿਆਂਗੇ।

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)
0402138322

Learn what you need and how to apply for your electronic travel authorization (eTA) to come to Canada.

ਗੁਰਦਾਸ ਮਾਨ ਦੀ ਮੁਆਫ਼ੀਗਰਦਾਸ ਮਾਨ ਸਦਾ ਮੇਰਾ ਪਸੰਦੀਦਾ ਗਾਇਕ ਰਿਹਾ ਹੈ।ਉਸ ਨੇ ਜੋ ਵਿਵਾਦ ਸਹੇੜਿਆ ਸੀ ਉਸ ਨੂੰ ਬੜੀ ਜਲਦ ਨਬੇੜਿਆ ਜਾ ਸਕਦਾ ਸੀ ਪਰ ...
21/09/2024

ਗੁਰਦਾਸ ਮਾਨ ਦੀ ਮੁਆਫ਼ੀ

ਗਰਦਾਸ ਮਾਨ ਸਦਾ ਮੇਰਾ ਪਸੰਦੀਦਾ ਗਾਇਕ ਰਿਹਾ ਹੈ।ਉਸ ਨੇ ਜੋ ਵਿਵਾਦ ਸਹੇੜਿਆ ਸੀ ਉਸ ਨੂੰ ਬੜੀ ਜਲਦ ਨਬੇੜਿਆ ਜਾ ਸਕਦਾ ਸੀ ਪਰ ਉਸਦੇ ਇੱਕ ਤੋਂ ਬਾਅਦ ਇੱਕ ਸਖ਼ਤ ਪ੍ਰਤੀਕ੍ਰਮ ਨੇ ਉਸ ਵਿਵਾਦ ਨੂੰ ਹੋਰ ਉਲਝਾ ਦਿੱਤਾ।ਮੁ ੜਇੱਕ ਉਲਾਂਭੇ ਵਰਗਾ ਗੀਤ ਗਾ ਕੇ ਸਾਰਾ ਦੋਸ਼ ਪੰਜਾਬੀਆਂ ਦੇ ਪ੍ਰਤੀਕ੍ਰਮ ਸਿਰ ਮੜ੍ਹ ਦਿੱਤਾ ਜੋ ਪੰਜਾਬੀਆਂ ਨੇ ਕਦੇ ਪ੍ਰਵਾਨ ਨਹੀਂ ਕੀਤਾ।ਗੁਰਦਾਸ ਮਾਨ ਦੀ ਤਾਜ਼ਾ ਮੁਆਫ਼ੀ ਮੁਆਫ਼ ਕਰ ਦੇਣ ਲਈ ਤਰਲਾ ਨਹੀਂ ਬਲਕਿ ਉਲਾਂਭੇ ਵਰਗੀ ਮੁਆਫ਼ੀ ਹੈ ਕਿ ਜਾਣ ਵੀ ਦਿਓ ਯਾਰੋ ਹੁਣ!! ਬਿਨਾਂ ਸ਼ੱਕ ਉਸਦੀ ਮਾਂ ਨੂੰ ਗ਼ੱਦਾਰ ਜੰਮਣ ਵਾਲੀ ਕਹਿਣ ਵਾਲੇ ਵੀ ਕਟਹਿਰੇ ਵਿੱਚ ਹਨ ਅਤੇ ਪਰ ਜਿੱਡਾ ਗੁਰਦਾਸ ਦਾ ਕੱਦ ਹੈ, ਉਸ ਮੁਤਾਬਿਕ ਉਸਦੇ ਸਟੇਜ ਤੋਂ ਬੋਲੇ ਸ਼ਬਦ ਉਸਦੇ ਕੱਦ ਦੇ ਹਾਣ ਦੇ ਨਹੀਂ ਹਨ।

ਜੇ ਸੱਚ-ਮੁੱਚ ਉਹ ਮੁਆਫ਼ੀ ਲਈ ਸੰਜੀਦਾ ਹੈ ਤਾਂ ਜਿੱਦਾਂ ਉਹ ਨਿਉਂ-ਨਿਉਂ ਕੇ ਲਾਡੀ ਸ਼ਾਹ ਦੇ ਪੈਰੀਂ ਹੱਥ ਲਾਉਂਦਾ ਹੈ ਕਦੇ ਉਵੇਂ ਹੀ ਨਿਉਂ ਕੇ ਗ਼ਲਤੀ ਦਾ ਸੱਚੇ ਦਿਲੋਂ ਅਹਿਸਾਸ ਕਰੇ ਅਤੇ ਮੁਆਫ਼ੀ ਮੰਗਦਿਆਂ ਉਲਾਂਭੇ ਨਾਂ ਦੇਵੇ ਤਾਂ ਫ਼ਰਾਖ਼ ਦਿਲ ਪੰਜਾਬੀ ਗੁਰਦਾਸ ਨੂੰ ਮੁੜ ਸਿਰ ’ਤੇ ਬਿਠਾ ਸਕਦੇ ਹਨ।ਮੇਰਾ ਮੰਨਣਾ ਹੈ ਕਿ ਮੁਆਫ਼ੀ ਓਦੋਂ ਹੀ ਪ੍ਰਵਾਨ ਹੁੰਦੀ ਹੈ ਜਦੋਂ ਧੁਰ ਅੰਦੋਂ ਗ਼ਲਤੀ ਦੇ ਅਹਿਸਾਸ ਵਿੱਚੋਂ ਨਿੱਕਲੀ ਹੋਵੇ।ਵਪਾਰਕ ਮਜਬੂਰੀ ਹਿਤ ਉਲਾਂਭਿਆਂ ਲੱਦੀ ਮੁਆਫ਼ੀ ਸਾਹਮਣੇ ਵਾਲੇ ਨੂੰ ਕੀਲ ਨਹੀਂ ਸਕਦੀ।

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

16/07/2024

ਜਜ਼ਬਾਤਾਂ ਬਿਨਾਂ ਮਨੁੱਖੀ ਦੇਹੀ ਕਲਪੁਰਜ਼ਿਆਂ ਜੜੀ ਮਸ਼ੀਨ ਤੋਂ ਵਧ ਕੇ ਕੁਝ ਵੀ ਨਹੀਂ।ਮਾਪਿਆਂ, ਭੈਣ ਭਰਾਵਾਂ ਅਤੇ ਦੋਸਤਾਂ ਲਈ ਕਦੇ ਜਜ਼ਬਾਤਾਂ ਨੂੰ ਮਰਨ ਨਾਂ ਦਿਓ।

ਲਗਦੇ ਰਹਿਣ ਧੀਆਂ ਦੇ ਮੇਲੇਲੱਗਣ ਰੌਣਕਾਂ ਲੱਗਣ ਤੀਆਂ ਨੱਚਣ-ਗਾਵਣ ਖੁਸ਼ੀ ਮਨਾਵਣਹੱਸਦੀਆਂ ਰਹਿਣ ਸਦਾ ਹੀ ਧੀਆਂਧੀਆਂ ਨੂੰ ਸਮਰਪਤ ਇੱਕ ਪ੍ਰੋਗਰਾਮ ‘ਧੀ ...
21/02/2024

ਲਗਦੇ ਰਹਿਣ ਧੀਆਂ ਦੇ ਮੇਲੇ
ਲੱਗਣ ਰੌਣਕਾਂ ਲੱਗਣ ਤੀਆਂ
ਨੱਚਣ-ਗਾਵਣ ਖੁਸ਼ੀ ਮਨਾਵਣ
ਹੱਸਦੀਆਂ ਰਹਿਣ ਸਦਾ ਹੀ ਧੀਆਂ

ਧੀਆਂ ਨੂੰ ਸਮਰਪਤ ਇੱਕ ਪ੍ਰੋਗਰਾਮ ‘ਧੀ ਪੰਜਾਬ ਦੀ’ 29 ਜੂਨ ਨੂੰ ਹੋਣ ਜਾ ਰਿਹਾ ਹੈ।ਪਿਛਲੇ ਦਿਨੀਂ ਏਸ ਸਮਾਗ਼ਮ ਦਾ ਪੋਸਟਰ ਜਾਰੀ ਕੀਤਾ ਗਿਆ ਤਾਂ ਸਿਡਨੀ ਵਿੱਚ ਧੀਆਂ ਦੇ ਖੁਸ਼ੀਆਂ ਦੇ ਸਮਾਗ਼ਮ ਰਚਾਉਣ ਵਾਲੀਆ ਸਾਰੀਆਂ ਮਾਇਨਾਜ਼ ਹਸਤੀਆਂ ਹਾਜ਼ਰ ਸਨ।ਪ੍ਰਬੰਧਕਾਂ ਨੂੰ ਸਾਡੇ ਵੱਲੋਂ ਸ਼ੁੱਭ ਇੱਛਾਵਾਂ।ਸ਼ਾਲਾ ਅਜਿਹੇ ਸਮਾਗ਼ਮਾਂ ਰਾਹੀਂ ਪੰਜਾਬੀ ਸੱਭਿਆਚਾਰ ਵਧਦਾ ਫੁੱਲਦਾ ਰਹੇ।

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

ਜਾਅਲੀ ਵੀਜ਼ੇ ਵੰਡਣ ਵਾਲੇ ਠੱਗ ਏਜੰਟਾਂ ਤੋਂ ਬਚ ਕੇ ਰਹੋਅੱਜ-ਕੱਲ੍ਹ ਵਿਜ਼ਟਰ ਵੀਜ਼ੇ ਦੇ ਨਾਂ ‘ਤੇ ਠੱਗੀਆਂ ਜ਼ੋਰਾਂ ‘ਤੇ ਹਨ।ਅੱਜ ਕਿਸੇ ਜਾਣਕਾਰ ਨੇ ...
24/12/2023

ਜਾਅਲੀ ਵੀਜ਼ੇ ਵੰਡਣ ਵਾਲੇ
ਠੱਗ ਏਜੰਟਾਂ ਤੋਂ ਬਚ ਕੇ ਰਹੋ

ਅੱਜ-ਕੱਲ੍ਹ ਵਿਜ਼ਟਰ ਵੀਜ਼ੇ ਦੇ ਨਾਂ ‘ਤੇ ਠੱਗੀਆਂ ਜ਼ੋਰਾਂ ‘ਤੇ ਹਨ।ਅੱਜ ਕਿਸੇ ਜਾਣਕਾਰ ਨੇ 20 ਕੁ ਸਾਲ ਦੀ ਬੱਚੀ ਦਾ ਵਿਜ਼ਟਰ ਵੀਜ਼ਾ ਗਰਾਂਟ ਲੈਟਰ ਭੇਜਿਆ।ਉਸ ਨੇ ਦੱਸਿਆ ਕਿ ਏਜੰਟ ਨੇ ਬਾਰਾਂ ਲੱਖ ਰੁਪਏ ਲੈ ਕੇ ਵੀਜ਼ਾ ਲਵਾਇਆ ਹੈ।

ਬੱਚੀ ਦੀ ਉਮਰ ਵੇਖ ਕੇ ਮੇਰਾ ਮੱਥਾ ਠਣਕਿਆ ਕਿ ਆਸਟਰੇਲੀਆ ਵਾਲੇ ਤਾਂ ਅੱਜ-ਕੱਲ੍ਹ ਉਨ੍ਹਾਂ ਬੱਚਿਆਂ ਨੂੰ ਫ਼ੈਮਲੀ ਵਿਜ਼ਟਰ ਵੀਜ਼ਾ ਦੇਣ ਤੋਂ ਵੀ ਇਨਕਾਰੀ ਹਨ ਜਿੰਨ੍ਹਾਂ ਦੇ ਸਕੇ ਭੈਣ-ਭਰਾ ਜਾਂ ਹੋਰ ਪਰਵਾਰਕ ਰਿਸ਼ਤੇਦਾਰ ਆਸਟਰੇਲੀਆ ਦੇ ਨਾਗ਼ਰਿਕ ਹਨ, ਫੇਰ ਏਸ ਬੱਚੀ ਨੂੰ ਵੀਜ਼ਾ ਕਿੰਝ ਮਿਲ ਗਿਆ?

ਜਦੋਂ ਮੈਂ ਆਪਣੇ ਪੋਰਟਲ ‘ਤੇ ਪਾ ਕੇ ਵੇਖਿਆ ਤਾਂ ਉਸ ਬੱਚੀ ਦੇ ਪਾਸਪੋਰਟ ਨੰਬਰ ‘ਤੇ ਕੋਈ ਵੀਜ਼ਾ ਗਰਾਂਟ ਨਹੀਂ ਹੋਇਆ।ਏਜੰਟ ਨੇ ਕਿਸੇ ਹੋਰ ਦੀ ਵੀਜ਼ਾ ਲੈਟਰ ਐਡਿਟ ਕਰਕੇ ਉਸ ਬੱਚੀ ਦਾ ਨਾਂ, ਜਨਮ ਤਰੀਕ ਅਤੇ ਪਾਸਪੋਰਟ ਨੰਬਰ ਪਾ ਕੇ ਬਾਰਾਂ ਲੱਖ ਠੱਗ ਲਏ।ਰਕਮ ਹਜ਼ਮ ਕਰਨ ਲਈ ਬੱਚੀ ਨੂੰ ਡਰਾਵਾ ਦੇ ਰਿਹਾ ਸੀ ਕਿ ਏਅਰਪੋਰਟ ‘ਤੇ ਤੈਥੋਂ ਸਵਾਲ-ਜਵਾਬ ਕਰਨਗੇ, ਜੇ ਤੂੰ ਗਲਤ ਜਵਾਬ ਦਿੱਤੇ ਤਾਂ ਤੈਨੂੰ ਜਾਣ ਨਹੀਂ ਦੇਣਗੇ।ਜੇ ਤੇਰੇ ਗ਼ਲਤ ਜਵਾਬਾਂ ਕਾਰਨ ਤੈਨੂੰ ਚੜ੍ਹਨ ਨਾਂ ਦਿੱਤਾ ਤਾਂ ਮੇਰੀ ਕੋਈ ਜੁੰਮੇਵਾਰੀ ਨਹੀਂ।

ਇੰਝ ਜਾਅਲੀ ਵੀਜ਼ੇ ਦੀ ਚਿੱਠੀ ਦੇ ਕੇ ਬਾਰਾਂ ਲੱਖ ਡਕਾਰਨ ਦਾ ਜੁਗਾੜ ਕਰ ਲਿਆ।ਸੋ ਦੋਸਤੋ ਸਾਵਧਾਨ ਰਹੋ।ਕਿਸੇ ਠੱਗ ਏਜੰਟ ਦੀ ਤਲੀ ‘ਤੇ ਲੱਖਾ ਰੁਪਏ ਰੱਖਣ ਤੋਂ ਪਹਿਲਾਂ ਵੀਜ਼ਾ ਚੈੱਕ ਕਰਾ ਲਿਆ ਕਰੋ।ਮੈਂ ਏਹ ਸੇਵਾ ਮੁਫ਼ਤ ਵਿੱਚ ਕਰਦਾ ਹਾਂ।

ਪ੍ਰਭਜੋਤ ਸਿੰਘ ਸੰਧੂ ਸਿਡਨੀ ( ਆਸਟਰੇਲੀਆ)
+61402138322

09/05/2023

ਦਿੱਲੀ ਵਿੱਚ ਜੰਤਰ-ਮੰਤਰ ‘ਤੇ ਬੈਠੀਆਂ ਪਹਿਲਵਾਨ ਧੀਆਂ ਦੇ ਸੰਘਰਸ਼ ਨੂੰ ਸਮਰਪਿਤ

ਆ ਦਿੱਲੀ ਦੀ ਦਹਿਲੀਜ਼ 'ਤੇ ਰਲ਼ ਚਿੜੀਆਂ ਪਾਵਣ ਸ਼ੋਰ।
ਅੱਜ ਭਗਵੇ ਪੰਖਾਂ ਵਾਲੜਾ ਇੱਕ ਸ਼ਿਕਰਾ ਫਿਰਦਾ ਹੋਰ।

ਉਹਨੇ ਲੱਖਾਂ ਚਿੜੀਆਂ ਨੋਚੀਆਂ, ਵਿੱਚ ਰਾਜ ਸਤਾ ਦੇ ਲੋਰ।
ਉਹ ਉੱਡਦੈ ਖੁੱਲ੍ਹੇ ਅੰਬਰੀਂ ਉਹਦੇ ਪੈਰੀਂ ਨਾ ਕੋਈ ਡੋਰ।

ਸੋਨੇ ਦੇ ਖੰਭਾਂ ਵਾਲ਼ੀਆਂ ਇਹ ਚਿੜੀਆਂ ਦਿਸਣ ਉਦਾਸ।
ਜੋ ਚੁੰਝੀਂ ਪੀੜਾਂ ਘੁੱਟ ਕੇ ਚੱਲ ਆਈਆਂ ਰਾਜੇ ਪਾਸ।

ਇਹ ਬਾਤ ਜਬਰ ਦੀ ਪਾਉਂਦੀਆਂ ਤੇ ਰੱਖ ਨਿਆਂ ਦੀ ਆਸ।
ਕੋਈ ਹਾਕਮ ਸੁਣੇ ਨਾ ਦੁੱਖੜੇ ਤੇ ਨਾ ਦੇਵੇ ਧਰਵਾਸ।

ਹੁਣ ਕੁਸ਼ਤੀ ਹੋਣੀ ਸੱਚ ਦੀ ਹਰ ਜਬਰ ਜ਼ੁਲਮ ਦੇ ਨਾਲ਼।
ਤੇ ਓੜਕ ਜਿੱਤਣਾ ਸੱਚ ਨੇ ਫਿਰ ਡਿੱਗਣਾ ਝੂਠ ਚੌਫਾਲ਼।

ਸੁਣ ਲੋਕ ਹਿਤਾਂ ਦੇ ਵਾਰਸੋ ਰਲ਼਼ ਆਪ ਸਵਾਰੋ ਕਾਜ।
ਤੇ ਧੌਣੋ ਫੜ ਕੇ ਲਾਹ ਲਵੋ ਜੋ ਅੰਬਰੀਂ ਉੱਡਦਾ ਬਾਜ।

ਜਗਜੀਤ ਕੌਰ ਢਿੱਲਵਾਂ

25/04/2022

ਪ੍ਰਾਈਮ-ਆਸਟਰੇਲੀਆ
ਖੁਸ਼ਆਮਦੀਦ

ਪੰਜਾਬੀਆਂ ਦੇ ਹਰਮਨਪਿਆਰੇ ਟੀ.ਵੀ ਚੈਨਲ ਪ੍ਰਾਈਮ-ਏਸ਼ੀਆ ਨੇ ਆਸਟਰੇਲੀਅਨ ਪੰਜਾਬੀਆਂ ਦੀ ਚਿਰੋਕਣੀ ਇੱਛਾ ਪੂਰੀ ਕਰ ਦਿੱਤੀ ਹੈ ਅਤੇ ਲੰਘੇ ਸ਼ੁੱਕਰਵਾਰ ਤੋਂ ਪ੍ਰਾਈਮ-ਆਸਟਰੇਲੀਆ ਦੀ ਸ਼ੁਰੂਆਤ ਕਰ ਦਿੱਤੀ ਹੈ।ਹਾਲ ਦੀ ਘੜੀ ਪ੍ਰਾਈਮ-ਆਸਟਰੇਲੀਆ ਦੀ ਪ੍ਰਬੰਧਕੀ ਜੁੰਮੇਵਾਰੀ ਮੇਰੇ ਹਿੱਸੇ ਆਈ ਹੈ।ਫ਼ਿਲਹਾਲ ਮੈਂ ਅਤੇ ਬਲਰਾਜ ਸੰਘਾ ਤੁਹਾਡੇ ਨਾਲ ਏਥੋਂ ਦੀਆਂ ਖ਼ਬਰਾਂ ਬਾਰੇ ਵਿਚਾਰ ਚਰਚਾ ਕਰਿਆ ਕਰਾਂਗੇ।ਜਿਵੇਂ-ਜਿਵੇਂ ਤੁਸੀਂ ਪ੍ਰਾਈਮ-ਆਸਟਰੇਲੀਆ ਨੂੰ ਪਿਆਰ ਦਿਓਗੇ, ਅਸੀਂ ਹੋਰ ਵਧੇਰੇ ਪ੍ਰੋਗਰਾਮ ਏਥੋਂ ਤਿਆਰ ਕਰਨੇ ਸ਼ੁਰੂ ਕਰ ਦੇਵਾਂਗੇ।

ਮੈਂ ਅਤੇ ਬਲਰਾਜ ਸੰਘਾ ਏਸ ਖੇਤਰ ਵਿੱਚ ਅਸਲੋਂ ਨਵੇਂ ਹਾਂ ਅਤੇ ਸਾਥੋਂ ਅਨੇਕਾਂ ਭੁੱਲਾਂ ਹੋਣਗੀਆਂ।ਅਸੀਂ ਚਾਹਾਂਗੇ ਕਿ ਤੁਸੀਂ ਸਾਡੀਆਂ ਕਮੀਆਂ ਵੱਲ ਸਾਡਾ ਧਿਆਨ ਦਿਵਾਉਦੇ ਰਹੋ ਅਤੇ ਅਸੀਂ ਵੀ ਤੁਹਾਡੀਆਂ ਸਾਰਥਕ ਟਿੱਪਣੀਆਂ ਨੂੰ ਜੀਓ ਆਇਆਂ ਕਹਾਂਗੇ।ਤੁਹਾਡੇ ਵੱਲੋਂ ਦਿੱਤੇ ਸੁਝਾਵਾਂ ਨਾਲ ਅਸੀਂ ਹੌਲੀ-ਹੌਲੀ ਆਪਣੇ ਰੋਜ਼ਾਨਾਂ ਵਾਲੇ ਪ੍ਰੋਗਰਾਮ ਨੂੰ ਹੋਰ ਬੇਹਤਰ ਕਰਦੇ ਰਹਾਂਗੇ।ਅਮਨ ਖ਼ਟਕੜ ਹੁਰਾਂ ਸਾਡੇ ’ਤੇ ਜੋ ਭਰੋਸਾ ਜਿਤਾਇਆ ਹੈ, ਉਸ ਲਈ ਅਸੀਂ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਾਂ।ਸਾਡੇ ਵੱਲੋਂ ਤਿਆਰ ਪਹਿਲੇ-ਪਲੇਠੇ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ।ਜੇ ਚੰਗਾ ਲੱਗੇ ਤਾਂ ਆਪਣੇ ਮਿੱਤਰਾਂ ਨਾਲ ਸ਼ੇਅਰ ਵੀ ਕਰਿਓ ਅਤੇ ਆਪਣੇ ਸਾਰਥਕ ਸੁਝਾਅ ਵੀ ਸਾਡੇ ਤੱਕ ਪਹੁੰਚਦੇ ਕਰਿਓ।

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

https://fb.watch/cBlFtX8MEc/

Address

Sydney, NSW
2768

Alerts

Be the first to know and let us send you an email when Prabhjot SINGH Sandhu Sydney posts news and promotions. Your email address will not be used for any other purpose, and you can unsubscribe at any time.

Contact The Business

Send a message to Prabhjot SINGH Sandhu Sydney:

Share